ਤਾਜ਼ਾ ਖ਼ਬਰ: 31 ਮਾਰਚ ਤੱਕ ਪੰਜਾਬ ਨੂੰ ਮੁਕੰਮਲ ਬੰਦ ਰੱਖਣ ਦੇ ਹੁਕਮ, ਕੁੱਝ ਸੇਵਾਵਾਂ ਰਹਿਣਗੀਆਂ ਜਾਰੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇ ਤਾਜਾ ਹੁਕਮਾਂ ਅਨੁਸਾਰ ਹਣ 31 ਮਾਰਚ ਤੱਕ ਸਮੁੱਚੇ ਸੂਬੇ ’ਚ ਸਭ ਕੁਝ ਬੰਦ ਭਾਵ ਲੌਕ ਡਾਊਨ ਰਹੇਗਾ । ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਮੁਤਾਬਕ ਕੁੱਝ ਬਹੁਤ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੀਆਂ/ਰਹਿਣਗੇ। ਅਜਿਹੇ ਹੁਕਮ ਤਾਂ ਜਾਰੀ ਕੀਤੇ ਗਏ ਹਨ ਕਿ ਕਰੋਨਾ ਵਾਇਰਸ ਆਮ ਜਨਤਾ ’ਚ ਨਾ ਫੈਲੇ।
ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਵ 22 ਮਾਰਚ ਦੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ, ਜਿਸ ਦੇ ਚੱਲਦਿਆਂ ਅੱਜ ਪੂਰੇ ਦੇਸ਼ ਵਿੱਚ ਸਭ ਕੁਝ ਬੰਦ ਪਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ ਹੁਣ ਪੰਜਾਬ ’ਚ 31 ਮਾਰਚ ਤੱਕ ਲੌਕਡਾਉਨ/ਸ਼ਟਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਸਕਣਗੀਆਂ। ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਇਸ ਸਬੰਧੀ ਵਾਜਬ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ।
ਸਨਿੱਚਰਵਾਰ ਨੂੰ ਸਿਰਫ਼ ਸੱਤ ਜ਼ਿਲ੍ਹਿਆਂ ’ਚ ਬੁੱਧਵਾਰ ਤੱਕ ਲਈ ਸ਼ਟਡਾਊਨ ਕੀਤਾ ਗਿਆ ਸੀ ਪਰ ਅੱਜ ਸਮੁੱਚੇ ਪੰਜਾਬ ਵਿੱਚ 31 ਮਾਰਚ ਤੱਕ ਸਭ ਕੁਝ ਬੰਦ ਰਹੇਗਾ।
ਇਸ ਦੌਰਾਨ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਟ੍ਰਾਂਸਪੋਰਟ, ਦੁੱਧ ਦੀ ਸਪਲਾਈ, ਭੋਜਨ ਵਸਤਾਂ, ਦਵਾਈਆਂ ਅਦਿ ਸਮੇਤ ਸਿਰਫ਼ ਹੇਠ ਲਿਖੀਆਂ ਸੇਵਾਵਾਂ ਹੀ ਜਾਰੀ ਰਹਿ ਸਕਣਗੀਆਂ :

 1. ਤਾਜ਼ਾ ਫਲ ਤੇ ਸਬਜ਼ੀਆਂ
 2. ਪੀਣ ਵਾਲੇ ਪਾਣੀ ਦੀ ਸਪਲਾਈ
 3. ਜਾਨਵਰਾਂ ਦੇ ਚਾਰੇ ਦੀ ਸਪਲਾਈ
 4. ਪ੍ਰੋਸੈਸਡ ਭੋਜਨ ਤਿਆਰ ਕਰਨ ਵਾਲੀਆਂ ਸਾਰੀਆਂ ਫ਼ੂਡ ਪ੍ਰੋਸੈਸਿੰਗ ਇਕਾਈਆਂ
 5. ਪੈਟਰੋਲ, ਡੀਜ਼ਲ, ਸੀਐੱਨਜੀ ਪੰਪ/ਸਟੇਸ਼ਨ (ਸਿਰਫ਼ ਨਾਮਜ਼ਦ/ਮਨੋਨੀਤ ਪੰਪ/ਸਟੇਸ਼ਨ ਉੱਤੇ)
 6. ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ
 7. ਦੁੱਧ ਪਲਾਂਟ, ਡੇਅਰੀ ਯੂਨਿਟਸ, ਪਸ਼ੂ–ਖੁਰਾਕ ਤੇ ਚਾਰਾ ਤਿਆਰ ਕਰਨ ਵਾਲੀਆਂ ਇਕਾਈਆਂ
 8. ਐੱਲਪੀਜੀ ਦੀ ਸਪਲਾਈ (ਘਰੇਲੂ ਤੇ ਵਪਾਰਕ)
 9. ਦਵਾਈਆਂ, ਹੋਰ ਫ਼ਾਰਮਾਸਿਉਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ
 10. ਸਿਹਤ ਸੇਵਾਵਾਂ
 11. ਮੈਡੀਕਲ ਤੇ ਸਿਹਤ ਉਪਕਰਣ ਤਿਆਰ ਕਰਨ ਵਾਲੀਆਂ ਇਕਾਈਆਂ
 12. ਟੈਲੀਕਾਮ ਆਪਰੇਟਰਜ਼ ਤੇ ਏਜੰਸੀਆਂ ਅਤੇ ਉਨ੍ਹਾਂ ਏਜੰਸੀਆਂ ਵੱਲੋਂ ਨਿਯੁਕਤ ਦੂਰਸੰਚਾਰ ਸੇਵਾਵਾਂ ਜਾਰੀ ਰੱਖਣ ਲਈ ਮਕੈਨਿਕ ਜਾਂ ਇੰਜੀਨੀਅਰ
 13. ਬੀਮਾ ਕੰਪਨੀਆਂ
 14. ਬੈਂਕ ਤੇ ਏਟੀਐੱਮ
 15. ਡਾਕਘਰ
 16. ਗੁਦਾਮਾਂ ’ਚੋਂ ਚੌਲ਼ਾਂ ਤੇ ਕਣਕ ਦੀ ਲੁਹਾਈ ਤੇ ਲਦਵਾਈ
 17. ਹੋਰ ਭੋਜਨ ਵਸਤਾਂ ਦੀ ਸਪਲਾਈ/ਉਤਪਾਦਨ

 •  
 •  
 •  
 •  
 •