WHO: ਭਾਰਤ ‘ਚ ਕਰੋਨਾ ਨੂੰ ਰੋਕਣ ਲਈ ਜਾਂਚ ਪ੍ਰਕਿਰਿਆ ਵਧਾਈ ਜਾਵੇ

ਨਵੀਂ ਦਿੱਲੀ: ਵਿਸ਼ਵ ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਧ ਤੋਂ ਵਧ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦਸਿਆ ਕਿ ਹਰ ਵਿਅਕਤੀ ਜਿਸ ਨੂੰ ਸਰਦੀ, ਖਾਂਸੀ ਅਤੇ ਜ਼ੁਕਾਮ ਹੈ ਉਸ ਨੂੰ ਜਾਂਚ ਕਰਵਾਉਣ ਦੀ ਜ਼ਰੂਰਤ ਹੈ।
ਵਿਦੇਸ਼ ਤੋਂ ਆਏ ਅਜਿਹੇ ਲੋਕ ਜਿਹਨਾਂ ਵਿਚ ਇਸ ਦਾ ਲੱਛਣ ਮਿਲ ਰਿਹਾ ਹੈ ਉਹਨਾਂ ਨੂੰ 14 ਦਿਨ ਅਲੱਗ ਰੱਖਣਾ ਅਤੇ ਜਾਂਚ ਕਰਨਾ ਲਾਜ਼ਮੀ ਹੈ। ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਵਿਅਕਤੀ, ਜਿਸ ਵਿਚ ਲੱਛਣ ਦਿੱਸਣ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਅਜਿਹੇ ਲੋਕ ਜਿਹੜੇ ਮਰੀਜ਼ਾਂ ਦੇ ਇਲਾਜ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਹਨ ਜੇ ਉਹਨਾਂ ਵਿਚ ਅਜਿਹੇ ਲੱਛਣ ਵਿਖਾਈ ਦਿੰਦੇ ਹਨ ਤਾਂ ਉਹਨਾਂ ਦੀ ਜਾਂਚ ਲਾਜ਼ਮੀ ਹੋਵੇਗੀ।
ਆਈਸੀਐਮਆਰ ਦੇ ਵਿਗਿਆਨਿਕ ਡਾ. ਆਰ. ਗੰਗਾਖੇੜਕਰ ਨੇ ਦਸਿਆ ਕਿ 20 ਮਾਰਚ ਨੂੰ ਸ਼ਾਮ ਛੇ ਵਜੇ ਤਕ ਦੇਸ਼ ਵਿਚ ਕੁੱਲ 15 ਹਜ਼ਾਰ 701 ਨਮੂਨਿਆਂ ਦੀ ਜਾਂਚ ਕੀਤੀ ਗਈ। ਜਿਸ ਵਿਚ 14 ਹਜ਼ਾਰ 811 ਲੋਕ ਸ਼ਾਮਲ ਸਨ। ਇੰਨੀ ਗਿਣਤੀ ਹੋਣ ਤੋਂ ਬਾਅਦ ਵੀ ਭਾਰਤ ਵਿਚ ਹੁਣ ਤਕ ਮਰੀਜ਼ਾਂ ਦੀ ਗਿਣਤੀ 270 ਹੈ। ਜਿਹੜੇ ਲੋਕਾਂ ਨੂੰ ਫਲੂ ਕਰ ਕੇ ਸਰਦੀ-ਖਾਂਸੀ, ਜ਼ੁਕਾਮ ਹੈ ਸਾਰਿਆਂ ਦੀ ਜਾਂਚ ਸੰਭਵ ਨਹੀਂ ਹੈ।

  • 107
  •  
  •  
  •  
  •