ਜ਼ਰੂਰਤ ਪੈਣ ‘ਤੇ ਤਖ਼ਤ ਦਮਦਮਾ ਸਾਹਿਬ ਵੱਲੋਂ ਸਰਾਂਵਾਂ ਤੇ ਲੰਗਰ ਹੋਵੇਗਾ ਮੁਹੱਈਆ: ਗਿ: ਹਰਪ੍ਰੀਤ

ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਂਵਾਂ ਕੋਰੋਨਾ ਦੇ ਮਰੀਜ਼ਾਂ ਦੀ ਸਵੈ ਅਲਹਿਦਗੀ ਲਈ ਦਿੱਤੀਆਂ ਜਾ ਰਹੀਆਂ ਹਨ। ਉਕਤ ਸੰਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੀ. ਸੀ ਬਠਿੰਡਾ ਨੂੰ ਇਸ ਤੋਂ ਜਾਣੂ ਕਰਵਾ ਕੇ ਕਹਿ ਦਿੱਤਾ ਗਿਆ ਹੈ ਲੋੜ ਪੈਣ ਤੇ ਪ੍ਰਸ਼ਾਸਨ ਨੂੰ ਪੈਕੇਟਬੰਦ ਭੋਜਨ (ਲੰਗਰ) ਵੀ ਤਖ਼ਤ ਸਾਹਿਬ ਤੋਂ ਮੁਹੱਈਆ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਹ ਐਲਾਨ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੀਤਾ ਗਿਆ ਹੈ।

  • 1.8K
  •  
  •  
  •  
  •