ਬੰਗਾ ‘ਚ ਤਿੰਨ ਕੇਸ ਹੋਰ ਪਾਜ਼ੀਟਿਵ ਪਾਏ ਗਏ, ਪੰਜਾਬ ‘ਚ ਹੋਏ ਕੁੱਲ 29 ਕੇਸ

ਬੰਗਾ ‘ਚ ਕੋਰੋਨਾਵਾਇਰਸ ਦੇ ਤਿੰਨ ਕੇਸ ਹੋਰ ਪਾਜ਼ੀਟਿਵ ਪਾਏ ਗਏ। ਇਹ ਸਾਰੇ ਤਿੰਨ ਜਣੇ ਪਿੰਡ ਪਠਲਾਵਾ ਦੇ ਦੱਸੇ ਜਾਂਦੇ ਹਨ। ਜਿਨ੍ਹਾਂ ਵਿਚ ਇੰਦਰਜੀਤ ਸਿੰਘ ਜਸਕਰਨ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ।

ਜਿਕਰਯੋਗ ਹੈ ਕਿ ਪਹਿਲਾਂ ਵੀ ਇਸ ਪਿੰਡ ‘ਚ ਕਈ ਕੇਸ ਸਾਹਮਣੇ ਆਏ ਹਨ ਅਤੇ ਅੱਜ ਸਵੇਰੇ ਜਲੰਧਰ ਵਿਚ ਵੀ ਤਿੰਨ ਕੇਸ ਸਾਹਮਣੇ ਆਏ ਸਨ। ਹੁਣ ਪੰਜਾਬ ਵਿਚ ਕੁੱਲ 29 ਪਾਜ਼ੀਟਿਵ ਕੇਸ ਹੋ ਗਏ ਹਨ।

  • 88
  •  
  •  
  •  
  •