ਮਾਰਚ ਮਹੀਨੇ 90 ਹਜ਼ਾਰ NRI ਆਏ ਪੰਜਾਬ, ਬਹੁਤੇ ਲੁਕੇ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਇੱਕ ਪੱਤਰ ਲਿਖ ਕੇ ਦੱਸਿਆ ਹੈ ਕਿ ਇਸ ਮਹੀਨੇ ਵਿੱਚ ਤਕਰੀਬਨ 90 ਹਜ਼ਾਰ ਪ੍ਰਵਾਸੀ ਭਾਰਤੀ ਪੰਜਾਬ ਆਏ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ਆਪਣੇ ਸਥਾਨਕ ਸੰਪਰਕ ਦਾ ਲਾਭ ਲੈ ਕੇ ਲੁਕੇ ਹੋਏ ਹਨ। ਇੰਨਾਂ ਹੀ ਨਹੀਂ ਮੰਤਰੀ ਨੇ ਚਿੱਠੀ ਵਿੱਚ ਇਹ ਵੀ ਖਦਸ਼ਾ ਜਤਾਇਆ ਹੈ ਕਿ ਇਨ੍ਹਾਂ ਵਿੱਚੋਂ ਕਈ ਲੋਕ ਕਰੋਨਾਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ ਤੇ ਜਿਨ੍ਹਾਂ ਦੇ ਸੰਪਰਕ ਨਾਲ ਹੋਰਨਾਂ ਲੋਕਾਂ ਨੂੰ ਵੀ ਲਾਗ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਬਿਮਾਰੀ ਦੇ ਫੈਲਣ ਦਾ ਡਰ ਹੋ ਸਕਦਾ ਹੈ।
ਇਸ ਦੇ ਨਾਲ ਹੀ ਬਲਬੀਰ ਸਿੱਧੂ ਨੇ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਡਾਕਟਰਾਂ, ਵੈਂਟੀਲੇਟਰਾਂ, ਹੋਰ ਡਾਕਟਰੀ ਮਾਹਰਾਂ ਅਤੇ ਸਾਰੀਆਂ ਸਹੂਲਤਾਂ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਤੁਰੰਤ ਰਾਹਤ ਵਜੋਂ 150 ਕਰੋੜ ਕਰੋੜ ਰੁਪਏ ਜਾਰੀ ਕਰਨ ਲਈ ਵੀ ਕਿਹਾ ਹੈ।
ਪਰ ਦੂਜੇ ਪਾਸੇ ਇਹ ਸਵਾਲ ਜਰੂਰ ਉਠਦਾ ਹੈ ਸਿਹਤ ਮਹਿਕਮੇ ਦੀਆਂ ਟੀਮਾਂ ਵੀ ਇੱਕ ਮਹੀਨੇ ਤੋਂ ਮੋਹਾਲੀ ਤੇ ਅੰਮ੍ਰਿਤਰਸਰ ਦੇ ਏਅਰਪੋਰਟ ਦੇ ਤਾਇਨਾਤ ਹਨ। ਉਨ੍ਹਾਂ ਦੇ ਧਿਆਨ ਵਿੱਚ ਇਹ ਪ੍ਰਦੇਸੀ ਕਿਉਂ ਨਹੀਂ ਆਏ। ਸਿਹਤ ਮਹਿਕਮੇ ਦੇ ਬੁਲਿਟਨ ਵਿੱਚ ਤਾਂ 251 ਲੋਕਾਂ ਵਿੱਚ ਹੀ ਲੱਛਣਾਂ ਦਾ ਖਦਸ਼ਾ ਜਤਾਇਆ ਹੈ ਤਾਂ ਫਿਰ ਬਾਕੀ ਕਿੱਧਰ ਗਏ।

  • 642
  •  
  •  
  •  
  •