ਭਾਰਤ ’ਚ ਕਰੋਨਾ ਨੇ ਲਈ 11ਵੀਂ ਜਾਨ, ਦੇਸ਼ ’ਚ ਕੁੱਲ 562 ਪਾਜ਼ੀਟਿਵ ਮਰੀਜ਼

ਕਰੋਨਾਵਾਇਰਸ ਦੇ ਭਾਰਤ ‘ਚ ਮਾਮਲੇ ਵਧ ਰਹੇ ਹਨ। ਭਾਰਤ ’ਚ ਇਹ ਵਾਇਰਸ ਹੁਣ ਤੱਕ 11 ਜਾਨਾਂ ਲੈ ਚੁੱਕਾ ਹੈ ਤੇ 562 ਜਣੇ ਇਸ ਵਾਇਰਸ ਦੀ ਲਾਗ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ’ਚ 4 ਲੱਖ ਤੋਂ ਵੱਧ ਵਿਅਕਤੀ ਇਸ ਮਾਰੂ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਚੁੱਕੇ ਹਨ। ਸਮੁੱਚੇ ਵਿਸ਼ਵ ’ਚ ਮੌਤਾਂ ਦਾ ਅੰਕੜਾ 18,907 ਤੋਂ ਤਕਰੀਬਨ ਹੋ ਚੁੱਕਾ ਹੈ।
ਕੱਲ੍ਹ ਤਾਮਿਲ ਨਾਡੂ ਦੇ ਮਦੁਰਾਈ ’ਚ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਇੱਕ ਮਰੀਜ਼ ਨੇ ਦਮ ਤੋੜ ਦਿੱਤਾ। ਸਟੀਰਾਇਡ, ਡਾਇਬਟੀਜ਼ ਤੇ ਹਾਈਪਰ–ਟੈਂਸ਼ਨ ਦੇ ਚੱਲਦਿਆਂ ਉਹ ਵਿਅਕਤੀ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਮੰਗਲਵਾਰ ਨੂੰ ਸ਼ਾਮੀਂ 8:00 ਵਜੇ ਪੂਰੇ ਦੇਸ਼ ’ਚ 21 ਦਿਨਾਂ ਦੇ ਲੌਕਡਾਊਨ ਭਾਵ ‘ਦੇਸ਼ਬੰਦੀ’ ਦਾ ਐਲਾਨ ਕਰ ਦਿੱਤਾ।
ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਕਰਫ਼ਿਊ ਚੱਲ ਰਿਹਾ ਹੈ।
ਇਹ ਵਾਇਰਸ ਹੁਣ ਤੱਕ 190 ਦੇਸ਼ਾਂ ’ਚ ਫੈਲ ਚੁੱਕਾ ਹੈ ਤੇ ਪੂਰੀ ਦੁਨੀਆ ਦੇ ਕੁੱਲ ਮਾਨਤਾ–ਪ੍ਰਾਪਤ ਦੇਸ਼ 197 ਹਨ।

  • 119
  •  
  •  
  •  
  •