ਕਰੋਨਾਵਾਇਰਸ: ਪਾਕਿਸਤਾਨ ‘ਚ 8 ਮੌਤਾਂ, ਪੀੜਤਾਂ ਦੀ ਗਿਣਤੀ 1098 ਹੋਈ

ਪਾਕਿਸਤਾਨ ‘ਚ ਕੋਰੋਨਾ ਵਾਇਰਸ ਕਾਰਨ 8 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਪਾਕਿ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਅੱਜ ਸਵੇਰੇ 11 ਵਜੇ ਤੱਕ 1098 ਤੱਕ ਪਹੁੰਚ ਗਈ।

ਪਾਕਿਸਤਾਨ ਦੇ ਸੂਬਾ ਸਿੰਧ ‘ਚ ਕੋਰੋਨਾਵਾਇਰਸ ਦੇ ਲਗਾਤਾਰ ਮਾਮਲੇ ਵਧਣ ਕਾਰਨ ਪਾਕਿਸਤਾਨ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਨਾਲ ਅਚਾਨਕ ਸੰਕਟ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਸੂਬਾ ਸਿੰਧ ‘ਚ 413, ਖ਼ੈਬਰ ਪਖਤੂਨਖਵਾ ‘ਚ 121, ਬਲੋਚਿਸਤਾਨ ‘ਚ 131, ਪੀ. ਓ. ਕੇ. ਅਤੇ ਗਿਲਗਿਤ-ਬਾਲਟਿਸਤਾਨ ‘ਚ 85, ਇਸਲਾਮਾਬਾਦ ‘ਚ 25 ਅਤੇ ਲਹਿੰਦੇ ਪੰਜਾਬ ‘ਚ 323 ਵਿਅਕਤੀਆਂ ‘ਚ ਲਾਗ ਦੀ ਪੁਸ਼ਟੀ ਹੋਈ ਹੈ।

  • 163
  •  
  •  
  •  
  •