ਦਹਿਸ਼ਤਗਰਦਾਂ ਵੱਲੋਂ ਕਾਬਲ ਦੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਮਨੁੱਖਤਾ ਵਿਰੋਧੀ ਕਾਰਵਾਈ: ਮੁਸਲਿਮ ਆਗੂ

ਟਰਾਈਸਿਟੀ ਚੰਡੀਗੜ੍ਹ ਖੇਤਰ ਦੇ ਮੁਸਲਿਮ ਭਾਈਚਾਰੇ ਦੇ ਆਗੂਆਂ ਵਲੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਗੁਰਦੁਆਰਾ ਸਾਹਿਬ ਕਾਬਲ ਉੱਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਹੈ ਇਹ ਹਮਲਾ ਅਣਮਨੁੱਖੀ ਕਾਰਾ ਹੈ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਮੁਸਲਿਮ ਭਾਈਚਾਰ ਦੇ ਆਗੂਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਇਸ ਦੁ਼ਖ ਦੀ ਘੜੀ ਚ ਸਮੁੱਚਾ ਮੁਸਲਿਮ ਭਾਈਚਾਰਾ ਪੀੜਤ ਅਫਗਾਨ ਸਿੱਖ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਉਨ੍ਹਾਂ ਨਾਲ ਹਰ ਪੱਖੋਂ ਖੜੇਗਾ।

ਮੁਸਲਿਮ ਆਗੂਆਂ ਨੇ ਕਿਹਾ ਰੱਬ ਦੇ ਘਰ ਬੰਦਗੀ ਕਰਨ ਲਈ ਇਕੱਤਰ ਹੋਏ ਸਿੱਖ ਭਾਈਚਾਰੇ ਉੱਤੇ ਗੋਲੀਬਾਰੀ ਕਰਕੇ 27 ਬੇਗੁਨਾਹ ਸਿੱਖਾਂ ਨੂੰ ਮਾਰਨ ਦੀ ਜੋ ਕਾਇਰਤਾ ਭਰੀ ਕਾਰਵਾਈ ਕੀਤੀ ਹੈ ਉਸ ਨਾਲ ਹਰ ਇਨਸਾਨ ਦੇ ਦਿਲ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਹਰ ਕੋਈ ਜਾਣਦਾ ਹੈ ਸਿੱਖ ਕੌਮ ਅਤੇ ਪੰਥ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜਿਸ ਨੇ ਦੁਨੀਆਂ ਦੇ ਹਰ ਖੇਤਰ ਚ ਕੁਦਰਤੀ ਆਫਤਾਂ ਅਤੇ ਹੋਰ ਮੁਸ਼ਕਲ ਭਰੇ ਸਮਿਆਂ ਮੌਕੇ ਬਿਨ ਭੇਦਭਾਵ ਦੇ ਇਨਸਾਨੀਅਤ ਨੂੰ ਮੁੱਖਕੇ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਕਰ ਰਹੇ ਹਨ। ਖਾਲਸਾ ਏਡ ਵਰਗੀਆਂ ਸਮਾਜ ਸੇਵੀ ਸੰਸਥਾ ਅੱਜ ਵੀ ਵਿਸ਼ਵ ਭਰ ਚ ਮਨੁੱਖਤਾਵਾਦੀ ਕਾਰਜ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਇਹ ਹਮਲਾ ਸਿੱਖ ਅਤੇ ਮੁ਼ਸਲਿਮ ਭਾਈਚਾਰੇ ਦੀ ਆਪਸੀ ਸਾਂਝ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਮੁਸਲਿਮ ਆਗੂਆਂ ਨੇ ਭਾਰਤ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੂੰ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਉਹ ਅਫਗਾਨਿਸਤਾਨ ਸਮੇਤ ਹਰ ਦੇਸ਼ ਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਹ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਾਉਣ ਲਈ ਸਯੁੰਕਤ ਰਾਸ਼ਟਰ ਤੱਕ ਪਹੁੰਚ ਕਰਨ ਤਾਂ ਜੋ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ।

ਇਸ ਮੀਟਿੰਗ ‘ਚ ਮੁਫਤੀ ਮੁਹੰਮਦ ਆਨਸ ਮਦਰੱਸਾ ਸੈਕਟਰ 26 ਚੰਡੀਗੜ੍ਹ , ਕਾਰੀ ਸ਼ਮਸ਼ੇਰ ਅਲੀ ਜਾਮਾ ਮਸਜਿਦ ਸੈਕਟਰ 45 , ਮੋਲਾਨਾ ਮੁਹੰਮਦ ਅਜਮਲ ਖਾ,ਜਾਮਾ ਮਸਜਿਦ ਸੈਕਟਰ 20 , ਮੌਲਾਨਾ ਮੁਹੰਮਦ ਇਮਰਾਨ ਮਦਰੱਸਾ ਮਨੀਮਾਜਰਾ ਵਕੀਲ ਸਲੀਮ ਮੁਹੰਮਦ , ਗੁਰਮੇਲ ਖਾਨ ਅਤੇ ਤਾਜ ਮੁਹੰਮਦ ਸ਼ਾਮਿਲ ਸਨ।

  • 2K
  •  
  •  
  •  
  •