ਕਰੋਨਾਵਾਇਰਸ ਦੇ ਮੱਦੇਨਜ਼ਰ ਘਰਾਂ ਵਿਚ ਰਹਿ ਕੇ ਨਮਾਜ਼ ਅਦਾ ਕਰੋ: ਸ਼ਾਹੀ ਇਮਾਮ

ਕਰੋਨਾਵਾਇਰਸ ਕਾਰਨ ਸਰਕਾਰ ਵੱਲੋਂ ਲਾਗੂ ਕੀਤੇ ਕਰਫਿਊ ਦੇ ਮੱਦੇਨਜ਼ਰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਜਾਰੀ ਕੀਤੇ ਫਰਮਾਨ ਵਿਚ ਮੁਸਲਮਾਨਾਂ ਨੂੰ ਜੁਮੇ ਦੇ ਦਿਨ ਆਪਣੇ ਘਰਾਂ ਵਿਚ ਰਹਿ ਕੇ ਜੌਹਰ ਦੀ ਨਮਾਜ਼ ਅਦਾ ਕਰਨ ਲਈ ਆਖਿਆ ਹੈ।
ਜਾਮਾ ਮਸਜਿਦ ਲੁਧਿਆਣਾ ਤੋਂ ਹੁਕਮ ਜਾਰੀ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਭਲਕੇ ਸੂਬੇ ਦੀ ਹਰੇਕ ਮਸਜਿਦ ਵਿਚ ਮਸਜਿਦ ਦੇ ਇਮਾਮ ਸਾਹਿਬ ਮੁਅੱਜੀਨ (ਆਜ਼ਾਨ ਦੇਣ ਵਾਲੇ) ਤੋਂ ਇਲਾਵਾ ਮਸਜਿਦ ਕਮੇਟੀ ਦੇ ਤਿੰਨ ਮੈਂਬਰ ਮਿਲ ਕੇ ਪੰਜ ਲੋਕ ਹੀ ਜੁਮੇ ਦੀ ਨਮਾਜ਼ ਅਦਾ ਕਰਨਗੇ। ਇਸ ਤੋਂ ਇਲਾਵਾ ਬਾਕੀ ਸਾਰੇ ਮੁਸਲਮਾਨ ਆਪੋ ਆਪਣੇ ਘਰ ਵਿਚ ਹੀ ਜੌਹਰ ਦੀ ਨਮਾਜ਼ ਅਦਾ ਕਰਨ। ਉਨ੍ਹਾਂ ਕਿਹਾ ਕਿ ਮਸਜਿਦਾਂ ਦੀ ਆਜ਼ਾਨ ਤੋਂ ਲੋਕਾਂ ਨੂੰ ਨਮਾਜ਼ ਦਾ ਪੈਗ਼ਾਮ ਦਿੱਤਾ ਜਾਵੇਗਾ ਅਤੇ ਆਜ਼ਾਨ ਸੁਣਦੇ ਹੀ ਸਾਰਿਆਂ ਨੂੰ ਆਪੋ ਆਪਣੇ ਘਰ ਅੰਦਰ ਰਹਿ ਕੇ ਨਮਾਜ਼-ਏ- ਜੌਹਰ ਅਦਾ ਕਰਨੀ ਹੋਵੇਗੀ।

  • 79
  •  
  •  
  •  
  •