ਦੇਸ਼ ‘ਚ ਕਰੋਨਾ ਕਾਰਨ 20 ਮੌਤਾਂ, ਮਾਮਲਿਆਂ ਦੀ ਗਿਣਤੀ 764 ਤੱਕ ਪਹੁੰਚੀ

ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ ਦੀ ਲੜਾਈ ਲੜ ਰਿਹਾ ਹੈ। ਸ਼ੁੱਕਰਵਾਰ 21 ਦਿਨਾਂ ਦੇ ਤਾਲਾਬੰਦ ਹੋਣ ਦਾ ਤੀਜਾ ਦਿਨ ਹੈ। ਸੰਕਰਮਿਤ ਮਰੀਜ਼ਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਤਕਰੀਬਨ 764 ਮਾਮਲੇ ਹੋਏ ਹਨ, ਇਸ ਦੇ ਨਾਲ ਹੀ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੱਥ ਦੇ ਬਾਵਜੂਦ ਕਿ ਭਾਰਤ ਪੂਰੀ ਤਰ੍ਹਾਂ ਬੰਦ ਹੈ, ਕੋਰੋਨਾ ਦੇ ਮਰੀਜ਼ਾਂ ਦੇ ਵੱਧ ਰਹੇ ਅੰਕੜੇ ਚਿੰਤਾਜਨਕ ਹਨ।

ਕਰਨਾਕਾ ਵਿਚ 65 ਸਾਲਾ ਮਰੀਜ਼ ਨੇ ਦਮ ਤੋੜਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਸਵੇਰੇ ਆਪਣੇ ਅੰਕੜਿਆਂ ਵਿਚ ਦੱਸਿਆ ਸੀ ਕਿ ਮਹਾਰਾਸ਼ਟਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਗੁਜਰਾਤ ਵਿਚ 3 ਲੋਕਾਂ ਦੀ ਮੌਤ ਹੌਈ ਹੈ। ਕਰਨਾਟਕ ਵਿਚ ਅਜੇ ਤਕ 2 ਲੋਕ ਜਾਨ ਗੁਆ ਚੁੱਕੇ ਹਨ ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ ਜਿਸ ਵਿਚ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 71 ਲੋਕ ਜਾਂ ਤਾਂ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਨਫੈਕਟਡ ਲੋਕਾਂ ਵਿਚ 47 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

  • 81
  •  
  •  
  •  
  •