ਲਾਕਡਾਊਨ ਦਾ ਫ਼ਾਇਦਾ: ਦੇਸ਼ ਦੇ 104 ਵੱਡੇ ਸ਼ਹਿਰਾਂ ਦੀ ਹਵਾ ਹੋਈ ਸ਼ੁੱਧ

ਦੇਸ਼ ਵਿੱਚ ਲਾਕਡਾਊਨ ਦੇ ਕਾਰਨ 5 ਦਿਨਾਂ ਵਿੱਚ ਮਹਾਨਗਰਾਂ ਸਮੇਤ 104 ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ 25 ਫੀਸਟੀ ਤੱਕ ਘੱਟ ਗਿਆ । ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਾਅਵਾ ਕੀਤਾ ਕਿ ਲਾਕਡਾਊਨ ਕਾਰਨ ਗੱਡੀਆਂ ਅਤੇ ਕਾਰਖਾਨਿਆਂ ਵਿਚੋਂ ਨਿਕਲਣ ਵਾਲਾ ਕਾਰਬਨ ਘੱਟਦਾ ਹੈ । ਜਨਤਾ ਕਰਫਿਊ ਦੇ ਦਿਨ 22 ਮਾਰਚ ਤੋਂ ਵੀਰਵਾਰ ਤੱਕ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਈ ਹੈ।
ਏਅਰ ਕੁਆਲਿਟੀ ਇੰਡੈਕਸ ਤਸੱਲੀਬਖਸ਼ ਪੱਧਰ ‘ਤੇ ਪਹੁੰਚ ਗਈ ਹੈ। ਦਿੱਲੀ , ਮੁੰਬਈ , ਪੁਣੇ, ਅਹਿਮਦਾਬਾਦ, ਨੋਇਡਾ, ਚੰਡੀਗੜ੍ਹ , ਕਾਨਪੁਰ , ਕੋਚੀ , ਊਦੈਪੁਰ ਸ਼ਾਮਿਲ ਹਨ ਜਿੱਥੇ ਵਾਤਾਵਰਨ ਸਾਫ਼ ਹੋਇਆ ਹੈ।
ਵਾਰਾਣਸੀ ਅਤੇ ਗ੍ਰੇਟਰ ਨੋਇਡਾ ਸਮੇਤ 14 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਆਮ ਸ੍ਰੇਣੀ ਵਿੱਚ ਪਹੁੰਚ ਗਈ ਹੈ। ਸਿਰਫ਼ ਗੁਹਾਟੀ, ਕਲਿਆਣ ਅਤੇ ਮੁਜੱਫ਼ਰਪੁਰ ਵਿੱਚ ਹਵਾ ਹਾਲੇ ਵੀ ਪ੍ਰਦੂਸਿ਼ਤ ਹੈ। ਏਅਰ ਕੁਆਲਿਟੀ ਇੰਡੈਕਸ ਵਿੱਚ ਬਹੁਤ ਖ਼ਰਾਬ ਜਾਂ ਗੰਭੀਰ ਸ਼੍ਰੇਣੀ ਵਾਲਾ ਫਿਲਹਾਲ ਕੋਈ ਸ਼ਹਿਰ ਨਹੀਂ ।

  • 213
  •  
  •  
  •  
  •