ਕਾਬਲ ਦੇ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਵਿਚ ਭਾਰਤੀ ਮੂਲ ਦੇ ਅੱਤਵਾਦੀ ਹੋਣ ਦਾ ਸ਼ੱਕ

ਕਾਬਲ ਦੇ ਗੁਰਦੁਆਰੇ ‘ਤੇ ਬੀਤੇ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ (ਆਈ. ਐਸ. ਕੇ. ਪੀ.) ਨੇ ਲੈਂਦੇ ਹੋਏ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਇਸ ਹਮਲੇ ਨੂੰ ਅਬੂ ਖਾਲਿਦ-ਅਲ-ਹਿੰਦੀ ਨਾਂਅ ਦੇ ਉਸ ਦੇ ਇਕ ਫਿਦਾਇਨ ਨੇ ਅੰਜਾਮ ਦਿੱਤਾ ਹੈ | ਇਸ ਹਮਲੇ ਦੇ ਬਾਅਦ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਅਬੂ ਖ਼ਾਲਿਦ ਬਾਰੇ ਜਾਣਕਾਰੀ ਇਕੱਠੀ ਕਰਨ ‘ਚ ਲੱਗੀਆਂ ਹੋਈਆਂ ਹਨ | ਖ਼ਬਰ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਅਬੂ ਖ਼ਾਲਿਦ ਕੇਰਲ ਦੇ ਕਾਸਰਗੋਡ ਦਾ ਰਹਿਣ ਵਾਲਾ ਹੈ ਜੋ ਸਾਲ 2015 ‘ਚ ਅਫ਼ਗਾਨਿਸਤਾਨ ਵਿਚ ਜਾ ਕੇ ਇਸਲਾਮਿਕ ਸਟੇਟ ਦਾ ਅੱਤਵਾਦੀ ਬਣ ਗਿਆ ਸੀ | ਜਾਣਕਾਰੀ ਅਨੁਸਾਰ ਕੇਰਲ ਤੋਂ ਸੀਰੀਆ ਤੇ ਅਫ਼ਗਾਨਿਸਤਾਨ ਗਏ ਅੱਤਵਾਦੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਅਧਿਕਾਰੀਆਂ ਦਾ ਮੰਨਣਾ ਹੈ ਕਿ ਗੁਰਦੁਆਰੇ ‘ਤੇ ਆਈ. ਐਸ. ਆਈ. ਦੇ ਇਸ਼ਾਰੇ ‘ਤੇ ਲਸ਼ਕਰ ਤੇ ਹੱਕਾਨੀ ਨੈੱਟਵਰਕ ਨੇ ਅੱਤਵਾਦੀ ਹਮਲਾ ਕੀਤਾ |

  •  
  •  
  •  
  •  
  •