ਅਮਰੀਕਾ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਹੋਈ, 2229 ਮੌਤਾਂ

ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ’ਚ ਵੀ ਕੋਰੋਨਾ ਵਾਇਰਸ ਦਾ ਜਾਨਲੇਵਾ ਪ੍ਰਕੋਪ ਜਾਰੀ ਹੈ। ਇੱਕ ਪਾਸੇ ਜਿੱਥੇ ਕੋਰੋਨਾ–ਪਾਜ਼ਿਟਿਵ ਮਾਮਲੇ ਵਧਦੇ ਜਾ ਰਹੇ ਹਨ, ਤਾਂ ਉੱਥੇ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਅਮਰੀਕਾ ’ਚ ਅੱਜ ਐਤਵਾਰ ਤੱਕ ਕੋਰੋਨਾ ਦੀ ਲਾਗ ਤੋਂ ਪਾਜ਼ਿਟਿਵ ਮਾਮਲਿਆਂ ਦਾ ਅੰਕੜਾ ਵਧ ਕੇ 1 ਲੱਖ 24 ਹਜ਼ਾਰ 377 ਤੱਕ ਪੁੱਜ ਗਿਆ ਹੈ। ਉੱਧਰ ਇਸ ਦੇਸ਼ ’ਚ ਇਸ ਘਾਤਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,229 ਹੋ ਗਈ ਹੈ। ਇਸ ਤੋਂ ਇਲਾਵਾ 1,095 ਮਰੀਜ਼ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਵੀ ਹੋਏ ਹਨ।
ਸਭ ਤੋਂ ਵੱਧ ਮਾਮਲੇ ਨਿਊ ਯਾਰਕ ’ਚ ਸਾਹਮਣੇ ਆਏ ਹਨ; ਜਿੱਥੇ ਹੁਣ ਤੱਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਕੇ 672 ਵਿਅਕਤੀ ਮਾਰੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਟਾਸਕ ਫ਼ੋਰਸ ਨੇ ਨਿਊ ਯਾਰਕ ’ਚ ਸਖ਼ਤ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

  •  
  •  
  •  
  •  
  •