ਦਿੱਲੀ ਤੋਂ ਪੈਦਲ ਘਰ ਨੂੰ ਚੱਲੇ ਵਿਅਕਤੀ ਦੀ ਭੁੱਖ ਅਤੇ ਪਿਆਸ ਕਾਰਨ ਹੋਈ ਮੌਤ

ਕੋਰੋਨਾਵਾਇਰਸ ਦੇ ਲਾਗ ਤੋਂ ਬਚਣ ਲਈ ਇਨ੍ਹੀਂ ਦਿਨੀਂ ਦੇਸ਼ ਭਰ ਵਿਚ 21 ਦਿਨਾਂ ਦਾ ਲਾਕਡਾਊਨ ਲਾਗੂ ਹੈ। ਹਾਲਾਂਕਿ ਇਸ ਵਿਚਕਾਰ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਕ 38 ਸਾਲ ਦੇ ਵਿਅਕਤੀ ਦੀ 200 ਕਿਲੋਮੀਟਰ ਪੈਦਲ ਚੱਲਣ ਕਾਰਨ ਮੌਤ ਹੋ ਗਈ। ਇਹ ਵਿਅਕਤੀ ਦਿੱਲੀ ਦੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਰੈਸਟੋਰੈਂਟ ਬੰਦ ਹੋਣ ਕਾਰਨ ਇਹ ਵਿਅਕਤੀ ਪੈਦਲ ਹੀ ਆਪਣੇ ਪਿੰਡ ਨੂੰ ਤੁਰ ਪਿਆ ਪਰੰਤੂ ਰਸਤੇ ਵਿਚ ਥਕਾਵਟ, ਭੁੱਖ ਅਤੇ ਪਿਆਸ ਕਾਰਨ ਉਸਦੀ ਮੌਤ ਹੋ ਗਈ।
ਦੱਸ ਦਈਏ ਕਿ ਇਸਤੋਂ ਪਹਿਲਾਂ ਸ਼ਨੀਵਾਰ ਤੜਕੇ ਪੈਦਲ ਚੱਲਕੇ ਮੁੰਬਈ ਤੋਂ ਗੁਜਰਾਤ ਜਾ ਰਹੇ 7 ਮਜਦੂਰਾਂ ਨੂੰ ਮੁੰਬਈ-ਅਹਿਮਦਾਬਾਦ ਹਾਈਵੇ ਉੱਤੇ ਇੱਕ ਵਾਹਨ ਨੇ ਕੁਚਲ ਦਿੱਤਾ ਸੀ । ਇਸ ਹਾਦਸੇ ਵਿੱਚ 4 ਮਜਦੂਰਾਂ ਦੀ ਮੌਤ ਹੋ ਗਈ ਜਦੋਂ ਕਿ 3 ਦੀ ਹਾਲਤ ਨਾਜ਼ਕ ਬਣੀ ਹੋਈ ਹੈ ।

  • 225
  •  
  •  
  •  
  •