ਕਰੋਨਾਵਾਇਰਸ: ਪਿਛਲੇ 24 ਘੰਟਿਆਂ ‘ਚ ਦਿੱਲੀ ਵਿਚ 25 ਅਤੇ ਚੰਡੀਗੜ੍ਹ ‘ਚ 5 ਨਵੇਂ ਕੇਸ ਆਏ ਸਾਹਮਣੇ

ਕਰੋਨਾਵਾਇਰਸ ਹੌਲੀ-ਹੌਲੀ ਸਾਰੇ ਦੇਸ਼ ਵਿਚ ਫੈਲ ਰਿਹਾ ਹੈ। ਰਾਜਧਾਨੀ ਦਿੱਲੀ ਵਿਚ ਕੱਲ੍ਹ ਇਸ ਵਾਇਰਸ ਦੇ 25 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹੁਣ ਤੱਕ 97 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੱਲ੍ਹ ਚੰਡੀਗੜ੍ਹ ‘ਚ 5 ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। 5 ਨਵੇਂ ਮਾਮਲਿਆਂ ‘ਚੋਂ 2(ਇਕ ਜੋੜਾ) ਨੇ ਕੈਨੇਡਾ ਦੀ ਯਾਤਰੀ ਕੀਤੀ ਸੀ। ਇਕ ਹੋਰ ਮਾਮਲਾ ਇਕ ਹੋਰ ਵਿਅਕਤੀ ਦੀ ਮਾਂ ਦਾ ਹੈ ਜੋ ਪਾਜ਼ੀਟਿਵ ਸੀ।

  • 90
  •  
  •  
  •  
  •