ਕਰੋਨਾਵਾਇਰਸ: ਭਾਰਤ ‘ਚ 1300 ਤੋਂ ਪਾਰ ਪਹੁੰਚੀ ਮਾਮਲਿਆਂ ਦੀ ਗਿਣਤੀ, 32 ਮੌਤਾਂ

ਪਿਛਲੇ 24 ਘੰਟਿਆਂ ‘ਚ 92 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਚਾਰ ਲੋਕਾਂ ਦੀ ਮੌਤ ਹੋਈ ਹੈ। ਭਾਰਤ ‘ਚ ਹੁਣ ਤੱਕ 1318 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਤੇ 32 ਲੋਕਾਂ ਦੀ ਮੌਤ ਹੋਈ ਹੈ। 137 ਮਰੀਜ਼ ਠੀਕ ਹੋਏ ਹਨ। ਸਭ ਤੋਂ ਵੱਧ ਕੇਰਲ ਪ੍ਰਭਾਵਿਤ ਹੈ ਤੇ ਇੱਥੇ 234 ਮਾਮਲੇ ਸਾਹਮਣੇ ਆਏ ਹਨ।
ਮਹਾਰਾਸ਼ਟਰ ‘ਚ 220, ਉੱਤਰ ਪ੍ਰਦੇਸ਼ ‘ਚ 96 ਤੇ ਕਰਨਾਟਕ ‘ਚ 91 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ।

ਭਾਰਤੀ ਮੈਡੀਕਲ ਰਿਸਰਚ ਕੌਂਸਲਨੇ ਕਿਹਾ ਹੈ ਕਿ ਭਾਰਤ ‘ਚ ਹੁਣ ਤੱਕ ਕੁੱਲ 38,442 ਪਰੀਖਣ ਕੀਤੇ ਗਏ ਹਨ, ਜਿਨ੍ਹਾਂ ‘ਚੋਂ 3501 ਪਰੀਖਣ ਕੱਲ੍ਹ ਕੀਤੇ ਗਏ ਹਨ। ਅਸੀਂ ਅਜੇ ਵੀ ਆਪਣੀ ਪਰੀਖਣ ਯੋਗਤਾ ਦੇ 30 ਫੀਸਦ ਘੱਟ ਹਾਂ। ਪਿਛਲੇ 3 ਦਿਨਾਂ ‘ਚ 13034 ਪਰੀਖਣ ਨਿਜੀ ਪ੍ਰਯੋਗਸ਼ਾਲਾਵਾਂ ‘ਚ ਕੀਤੇ ਗਏ।

  • 176
  •  
  •  
  •  
  •