ਦੁਨੀਆ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੌਣੇ 8 ਲੱਖ ਤੋਂ ਪਾਰ, 37 ਹਜ਼ਾਰ ਤੋਂ ਵੱਧ ਮੌਤਾਂ

ਦੁਨੀਆ ਭਰ ਚ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਖਬਰ ਲਿਖਣ ਤੱਕ ਤੱਕ 37,818 ਹੋ ਗਈ ਹੈ ਜਦਕਿ ਇਸ ਨਾਲ ਪੀੜਤਾਂ ਦੀ ਕੁੱਲ ਸੰਖਿਆ 785,797 ਹੋ ਗਈ।
ਦੱਸ ਦਈਏ ਕਿ ਇਸ ਵਾਇਰਸ ਦੀ ਮਾਰ ਸਭ ਤੋਂ ਵੱਧ ਮਾਰ ਇਟਲੀ, ਸਪੇਨ, ਅਮਰੀਕਾ ਅਤੇ ਫਰਾਂਸ ਉੱਤੇ ਹੈ। ਇਟਲੀ ‘ਚ ਹੁਣ ਤੱਕ 11,591, ਸਪੇਨ ‘ਚ 7,716 ਅਤੇ ਫਰਾਂਸ ‘ਚ 3,024 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਤੇਜ਼ੀ ਦੇ ਨਾਲ ਵਧ ਰਹੇ ਹਨ।

ਜਾਣਕਾਰੀ ਦੇ ਅਧਾਰ ਤੇ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਚੋਂ ਦੋ ਤਿਹਾਈ ਲੋਕ ਯੂਰਪ ਦੇ ਹਨ। ਪਰ ਇਹ ਸ਼ਾਇਦ ਅਸਲ ਲਾਗ ਦੇ ਕੁੱਲ ਮਾਮਲਿਆਂ ਦੇ ਸਿਰਫ ਇੱਕ ਹਿੱਸੇ ਨੂੰ ਦਰਸਾਉਂਦੇ ਹਨ। ਬਹੁਤ ਸਾਰੇ ਦੇਸ਼ ਸਿਰਫ ਉਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੇ ਹਨ ਜਿਨ੍ਹਾਂ ਲਈ ਹਸਪਤਾਲ ਚ ਦਾਖਲ ਕਰਨ ਦੀ ਲੋੜ ਹੁੰਦੀ ਹੈ।
ਚੀਨ ਚ ਲੰਘੇ ਦਸੰਬਰ ਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਬਾਅਦ 183 ਦੇਸ਼ਾਂ ਅਤੇ ਖੇਤਰਾਂ ਵਿੱਚ ਵਾਇਰਸ ਨਾਲ ਪੀੜਤ ਹੋਣ ਦੇ ਕੁੱਲ 727,080 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 142,300 ਤੰਦਰੁਸਤ ਹੋ ਗਏ ਹਨ।

  • 138
  •  
  •  
  •  
  •