ਲਹਿੰਦੇ ਪੰਜਾਬ ’ਚ ਵੀ ਕਰੋਨਾਵਾਇਰਸ ਨੇ ਪੈਰ ਪਸਾਰੇ, ਵਧ ਕੇ ਹੋਏ 651 ਕੇਸ

ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 1836 ਕੇਸ ਪਾਏ ਗਏ ਹਨ। 23 ਮੌਤਾਂ ਹੋ ਗਈਆਂ ਹਨ। 57 ਲੋਕ ਠੀਕ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪੰਜਾਬ ਵਿਚ 651 ਕਰੋਨਾਵਾਇਰਸ ਦੇ ਕੇਸ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਸਿੰਧ ਅਤੇ ਬਲੋਚਿਸਤਾਨ ਦੇ ਇਲਾਕੇ ਵਿਚ ਇਸ ਵਾਇਰਸ ਦੀ ਕਰੋਪੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਇਹ ਵਾਇਰਸ ਵਧਦਾ ਹੈ ਤਾਂ ਸਰਕਾਰ ਇਸ ਨੂੰ ਕਾਬੂ ਨਹੀਂ ਕਰ ਸਕੇਗੀ ਕਿਉਂਕਿ ਦੇਸ਼ ਦੀ ਗਰੀਬੀ ਕਾਰਨ ਲਾਕਡਾਊਨ ਕਰਨਾ ਸੰਭਵ ਨਹੀਂ।

  • 178
  •  
  •  
  •  
  •