ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਜਲੰਧਰ ‘ਚ ਸੀਆਰਪੀਐਫ ਤਾਇਨਾਤ

ਜਲੰਧਰ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀਆਂ ਛੇ ਕੰਪਨੀਆਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਖਾਸ ਕਰ ਜ਼ਰੂਰੀ ਥਾਵਾਂ ‘ਤੇ ਕਮਿਸ਼ਨਰੇਟ ਪੁਲਿਸ ਦੀ ਪੂਰਤੀ ਲਈ ਸੀਆਰਪੀਐਫ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੇ ਕੰਪਨੀਆਂ ਵਿੱਚੋਂ ਚਾਰ ਨੂੰ ਮਕਸੂਦਾਂ, ਦਿਲਕੁਸ਼ਾ ਮਾਰਕੀਟ, ਸਬਜ਼ੀਆਂ ਤੇ ਫਲਾਂ ਦੀ ਮਾਰਕੀਟ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਨ੍ਹਾਂ ਥਾਵਾਂ ‘ਤੇ ਸਿਰਫ ਉਹੀ ਲੋਕ ਪਹੁੰਚ ਕਰ ਸਕਣ ਜਿਨ੍ਹਾਂ ਨੂੰ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਥਾਵਾਂ, ਜਿਥੇ ਲੋਕਾਂ ਲਈ ਸੀਮਤ ਪ੍ਰਵੇਸ਼ ਦੀ ਆਗਿਆ ਸੀ, ਹੁਣ ਫੋਰਸ ਦੁਆਰਾ ਸੀਲ ਕਰ ਦਿੱਤੀ ਗਈ ਹੈ ਤੇ ਸਿਰਫ ਪਾਸ ਅਧਿਕਾਰਤ ਵਿਅਕਤੀਆਂ ਨੂੰ ਹੀ ਇਨ੍ਹਾਂ ਸਥਾਨਾਂ ‘ਤੇ ਦਾਖਲ ਹੋਣ ਦੀ ਆਗਿਆ ਹੋਵੇਗੀ।

  • 419
  •  
  •  
  •  
  •