ਲੁਧਿਆਣਾ ‘ਚ 1 ਤੇ ਮੁਹਾਲੀ ’ਚ ਮਿਲੇ 3 ਹੋਰ ਕਰੋਨਾ–ਪਾਜ਼ੀਟਿਵ, ਪੰਜਾਬ ’ਚ ਹੋਏ ਕੁੱਲ 45 ਮਰੀਜ਼

ਕਰੋਨਾ ਵਾਇਰਸ ਕਾਰਨ ਮੋਹਾਲੀ ਦੇ ਨਯਾ ਗਾਓਂ ’ਚ 65 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਅੱਜ ਤਿੰਨ ਹੋਰ ਵਿਅਕਤੀ ਕਰੋਨਾ–ਪਾਜ਼ਿਟਿਵ ਪਾਏ ਗਏ ਹਨ। ਇੰਝ ਹੁਣ ਮੋਹਾਲੀ ’ਚ ਕਰੋਨਾ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਗਿਣਤੀ ਵਧ ਕੇ 10 ਹੋ ਗਏ ਹਨ। ਇੰਝ ਪੰਜਾਬ ’ਚ ਹੁਣ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ ਤੇ ਜੇ ਇਸ ਦੀ ਰਾਜਧਾਨੀ ਦੇ 13 ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਈਏ, ਤਾਂ ਇਹ ਗਿਣਤੀ 58 ਬਣਦੀ ਹੈ। । ਇਸ ਤੋਂ ਪਹਿਲਾਂ ਅੱਜ ਲੁਧਿਆਣਾ ‘ਚ ਵੀ ਇੱਕ ਔਰਤ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ। ਹੁਣ ਫ਼ੇਸ–9 ਦੀ 60 ਸਾਲਾ ਔਰਤ ਤੇ ਉਸ ਦੀ 9 ਸਾਲਾ ਪੋਤਰੀ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ ਹਨ। ਇਹ 60–ਸਾਲਾ ਔਰਤ ਕੈਨੇਡਾ ਤੋਂ ਆਈ ਉਸ ਜੋੜੀ ਦੀ ਮਾਂ ਹੈ, ਜਿਹੜੇ ਬੀਤੀ 30 ਮਾਰਚ ਨੂੰ ਪਾਜ਼ਿਟਿਵ ਪਾਏ ਗਏ ਸਨ।

ਇਨ੍ਹਾਂ ਤੋਂ ਇਲਾਵਾ ਜਗਤਪੁਰਾ ਦਾ 45 ਸਾਲਾ ਵਿਅਕਤੀ ਵੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉਹ ਸੈਕਟਰ 30 ਦੇ ਉਸ 22 ਸਾਲਾ ਵਿਅਕਤੀ ਦੇ ਸਿੱਧੇ ਸੰਪਰਕ ’ਚ ਸੀ, ਜੋ ਬੀਤੀ 11 ਮਾਰਚ ਨੂੰ ਦੁਬਈ ਤੋਂ ਪਰਤਿਆ ਸੀ ਤੇ ਬੀਤੀ 27 ਮਾਰਚ ਨੂੰ ਕਰੋਨਾ–ਪਾਜ਼ਿਟਿਵ ਪਾਇਆ ਗਿਆ ਸੀ। ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ’ਚ ਜਿੰਨੇ ਵੀ ਮਾਮਲੇ ਪਾਜ਼ਿਟਿਵ ਮਿਲੇ ਹਨ; ਉਹ ਸਾਰੇ ਪਹਿਲਾਂ ਚੰਡੀਗੜ੍ਹ ’ਚ ਪਾਏ ਕਰੋਨਾ–ਪਾਜ਼ਿਟਿਵ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਲੁਧਿਆਣਾ ’ਚ ਅੱਜ ਮਿਲੇ ਤਾਜ਼ਾ ਕੇਸ ’ਚ ਔਰਤ ਦੀ ਉਮਰ 72 ਸਾਲ ਹੈ ਤੇ ਉਹ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ। ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲ ਰਹੇ ਹਨ।
ਹੁਣ ਤੱਕ ਪੰਜਾਬ ’ਚੋਂ ਸੈਂਕੜੇ ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 45 ਪਾਜ਼ਿਟਿਵ ਪਾਏ

  • 88
  •  
  •  
  •  
  •