ਕਰੋਨਾਵਾਇਰਸ: ਜਾਣੋ ਭਾਰਤ ਸਮੇਤ ਇਟਲੀ, ਸਪੇਨ, ਫਰਾਂਸ ਅਤੇ ਅਮਰੀਕਾ ਦੇ ਕੀ ਨੇ ਹਾਲਾਤ

ਦੁਨੀਆ ਭਰ ‘ਚ ਕਰੋਨਾਵਾਇਰਸ ਨੇ ਹਾਲਾਤ ਬੇਹੱਦ ਖ਼ਤਰਨਾਕ ਕਰ ਦਿੱਤੇ ਹਨ। ਪੂਰੀ ਦੁਨੀਆ ‘ਚ 9 ਲੱਖ 36 ਹਜ਼ਾਰ ਲੋਕ ਇਸ ਦੀ ਲਪੇਟ ‘ਚ ਆ ਗਏ ਹਨ ਤੇ 47,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁਕੀ ਹੈ। ਇਟਲੀ, ਸਪੇਨ ਤੇ ਅਮਰੀਕਾ ‘ਚ ਹੋਈਆਂ ਮੌਤਾ ਨੇ ਇਸ ਅੰਕੜੇ ਨੂੰ ਵਧਾਇਆ ਹੈ। ਹਾਲਾਂਕਿ 1 ਲੱਖ 94 ਹਜ਼ਾਰ ਲੋਕ ਇਸ ਮਹਾਮਾਰੀ ਨਾਲ ਠੀਕ ਵੀ ਹੋਏ ਹਨ।
ਇਟਲੀ ਵਿਚ ਕਰੋਨਾ ਦੀ ਮਾਰ ਐਨੀ ਵਧ ਗਈ ਹੈ ਕਿ ਇੱਥੇ ਕੁੱਲ 13,155 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਥੇ 110,574 ਲੋਕ ਕਰੋਨਾ ਵਾਇਰਸ ਨਾਲ ਸੰਕਰਮਿਤ ਹਨ। ਹਾਲਾਂਕਿ ਇਸ ਮਹਾਂਮਾਰੀ ਤੋਂ 16,847 ਲੋਕ ਵੀ ਠੀਕ ਹੋਏ ਹਨ, ਪਰ ਵਿਸ਼ਵ ਭਰ ਵਿਚ 47 ਹਜ਼ਾਰ ‘ਚੋਂ ਇਟਲੀ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਇਸ ਮਹਾਂਮਾਰੀ ਦੇ ਕਾਰਨ ਅਮਰੀਕਾ ਵਿੱਚ 5109 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ ਅਤੇ 215,071 ਲੋਕ ਕੋਰੋਨਾ ਵਾਇਰਸ ਦੇ ਸਕਾਰਾਤਮਕ ਹਨ। ਇਨ੍ਹਾਂ ਮਾਮਲਿਆਂ ਵਿਚੋਂ 5005 ਵਿਅਕਤੀ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਸਪੇਨ ਦੀ ਸਥਿਤੀ ਵੀ ਬਹੁਤ ਖਰਾਬ ਹੈ ਅਤੇ ਇਥੇ 110,574 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਸ ਬਿਮਾਰੀ ਕਾਰਨ ਇੱਥੇ ਕੁੱਲ 9387 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 22 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਫਰਾਂਸ ਵਿਚ ਵੀ ਇਸ ਵਾਇਰਸ ਦੇ 56,000 ਦੇ ਕਰੀਬ ਕੇਸ ਹਨ ਅਤੇ 5000 ਦੇ ਲਗਭਗ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ।
ਭਾਰਤ ਵਿੱਚ ਕਰੋਨਾ ਦੀ ਲਾਗ ਮਰੀਜ਼ਾਂ ਦੀ ਗਿਣਤੀ 2014 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਕਰੋਨਾ ਵਾਇਰਸ ਕਾਰਨ ਹੁਣ ਤੱਕ 58 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ 169 ਲੋਕ ਵੀ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ 24 ਘੰਟਿਆਂ ਦੌਰਾਨ 386 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਚੀਨ ਵਿਚ ਕੁਲ 81,554 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ ਅਤੇ ਇਸ ਸਮੇਂ ਤੋਂ ਬਾਅਦ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਮੌਤ ਦੀ ਖ਼ਬਰ ਮਿਲੀ ਹੈ। ਹਾਲਾਂਕਿ ਇੱਥੇ ਕੋਰੋਨਾ ਵਾਇਰਸ ਕਾਰਨ 3312 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 76,238 ਹੈ।

  •  
  •  
  •  
  •  
  •