ਚੀਨ ਵੱਲੋਂ ਨਵਾਂ ਖੁਲਾਸਾ; ਕਈ ਕੇਸਾਂ ਵਿਚ ਕਰੋਨਾਵਾਇਰਸ ਦੇ ਲੱਛਣ ਨਹੀਂ ਹੁੰਦੇ ਪ੍ਰਗਟ

ਚੀਨ ਵੱਲੋਂ ਲੱਛਣ-ਮੁਕਤ 1541 ਕੇਸਾਂ ਬਾਰੇ ਹੈਰਾਨੀਜਨਕ ਖ਼ੁਲਾਸਾ Posted On April – 2 – 2020 ਪੇਈਚਿੰਗ, 1 ਅਪਰੈਲ ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਜਾਨਲੇਵਾ ਕਰੋਨਾਵਾਇਰਸ ਦੇ 1541 ਅਜਿਹੇ ਕੇਸਾਂ ਦਾ ਖ਼ੁਲਾਸਾ ਕੀਤਾ ਹੈ ਜਿਨ੍ਹਾਂ ’ਚ ਰੋਗੀ ਅੰਦਰ ਵਾਇਰਸ ਦੇ ਲੱਛਣ ਦਿਖਾਈ ਹੀ ਨਹੀਂ ਦਿੱਤੇ ਹਨ। ਇਸ ਨਾਲ ਮੁਲਕ ’ਚ ਕਰੋਨਾਵਾਇਰਸ ਫੈਲਣ ਦਾ ਨਵਾਂ ਦੌਰ ਸ਼ੁਰੂ ਹੋਣ ਨੂੰ ਲੈ ਕੇ ਚਿੰਤਾ ਵਧ ਗਈ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਮੰਗਲਵਾਰ ਨੂੰ ਅਚਾਨਕ ਐਲਾਨ ਕੀਤਾ ਕਿ ਉਹ ਅਜਿਹੇ ਮਰੀਜ਼ਾਂ ਦੀ ਜਾਣਕਾਰੀ ਜਾਰੀ ਕਰੇਗਾ ਜਿਨ੍ਹਾਂ ’ਚ ਵਾਇਰਸ ਦੇ ਲੱਛਣ ਦਿਖਾਈ ਨਹੀਂ ਦਿੱਤੇ ਹਨ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਨੇ ਐੱਨਐੱਚਸੀ ਦੇ ਹਵਾਲੇ ਨਾਲ ਬਿਆਨ ’ਚ ਕਿਹਾ ਕਿ ਚੀਨ ਨੇ ਅਜਿਹੇ 1541 ਰੋਗੀਆਂ ਨੂੰ ਸੋਮਵਾਰ ਤਕ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਸੀ। ਇਨ੍ਹਾਂ ’ਚੋਂ ਵਿਦੇਸ਼ ਤੋਂ ਆਏ 205 ਵਿਅਕਤੀ ਸ਼ਾਮਲ ਸਨ। ਇਨ੍ਹਾਂ ਕੇਸਾਂ ਤੋਂ ਇਲਾਵਾ 35 ਨਵੇਂ ਕੇਸ ਬਾਹਰ ਤੋਂ ਆਏ ਵਿਅਕਤੀਆਂ ਦੇ ਹਨ ਜਦਕਿ ਮੁਲਕ ’ਚ ਇਕ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹੈ। ਬਾਹਰ ਤੋਂ ਆਏ ਵਿਅਕਤੀਆਂ ’ਚ ਕੇਸਾਂ ਦੀ ਗਿਣਤੀ 806 ਹੋ ਗਈ ਹੈ। ਕਰੋਨਾ ਕਰਕੇ ਸੱਤ ਹੋਰ ਵਿਅਕਤੀ ਮਾਰੇ ਗਏ ਹਨ ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 3312 ਹੋ ਗਈ ਹੈ। ਮੰਗਲਵਾਰ ਤਕ 81,554 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਸੀ। ਐੱਨਐੱਚਸੀ ਦੇ ਰੋਗ ਕੰਟਰੋਲ ਬਿਊਰੋ ਦੇ ਮੁਖੀ ਚੈਂਗ ਜਾਈਲ ਨੇ ਕਿਹਾ ਕਿ ਚੀਨ ਬੁੱਧਵਾਰ ਤੋਂ ਅਜਿਹੇ ਮਰੀਜ਼ਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਪ੍ਰਕਾਸ਼ਿਤ ਕਰੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲੱਛਣ-ਮੁਕਤ ਰੋਗੀਆਂ ਕਾਰਨ ਵਾਇਰਸ ਹੋਰ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਅਜਿਹੇ ਕੇਸਾਂ ਨੂੰ ਅਹਿਮੀਅਤ ਦਿੱਤੀ ਹੈ।

  • 489
  •  
  •  
  •  
  •