ਜਾਣੋ ਅਮਰੀਕਾ ‘ਚ ਟਰੱਕ ਵਾਲਿਆਂ ਦੀ ਸਿੱਖ ਕਿਵੇਂ ਕਰ ਰਹੇ ਨੇ ਮਦਦ

ਅਮਰੀਕਾ ਵਿਚ ਟਰੱਕਾਂ ਦਾ ਕੰਮ ਵੱਡੀ ਪੱਧਰ ‘ਤੇ ਹੈ। ਅਮਰੀਕਾ ਵਿਚ ਟਰੱਕਾਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਹਨ। ਪਰ ਇਸ ਦੇ ਨਾਲ ਕੁੱਝ ਛੋਟੇ ਸਮੂਹ ਵੀ ਹਨ, ਜਿੰਨ੍ਹਾਂ ਨੂੰ ਆਪਾਂ ਛੋਟੀਆਂ ਕੰਪਨੀਆਂ ਕਹਿ ਸਕਦੇ ਹਾਂ। ਰਾਸ਼ਟਰਪਤੀ ਟਰੰਪ ਵੱਲੋਂ ਜਾਰੀ ਕੀਤਾ ਆਰਥਿਕ ਪੈਕੇਜ ਵੱਡੀਆਂ ਕੰਪਨੀਆਂ ਤੱਕ ਤਾਂ ਪਹੁੰਚ ਜਾਏਗਾ, ਪਰ ਛੋਟੀਆਂ ਕੰਪਨੀਆਂ ਤੱਕ ਨਹੀਂ ਪਹੁੰਚਣਾ। ਛੋਟੀਆਂ ਕੰਪਨੀਆਂ ਭਾਵ ਜੋ ਇੱਕ ਜਾਂ ਦੋ ਟਰੱਕ ਚਲਾਉਂਦੇ ਹਨ। ਇਸ ਸਮੇਂ ਟਰੱਕ ਬੇਹੱਦ ਜ਼ਰੂਰੀ ਹਨ। ਟਰੱਕ ਸਟੋਰਾਂ ਅਤੇ ਹਸਪਤਾਲਾਂ ਤੱਕ ਜ਼ਰੂਰੀ ਸਾਮਾਨ ਪਹੁੰਚਾ ਰਹੇ ਹਨ। ਇੱਥੋਂ ਤੱਕ ਕਿ ਟਰੱਕਾਂ ਨੂੰ ਮੁਰਦਾਘਰ ਵਿਚ ਬਦਲਿਆ ਜਾ ਰਿਹਾ ਹੈ।

ਕੈਲੀਫੋਰਨੀਆਂ ਵਿਚ ਸਿੱਖ ਸੰਗਤ ਨੇ ਇਸ ਤਰ੍ਹਾਂ ਦੇ ਟਰੱਕ ਚਾਲਕਾਂ ਕੋਲ ਲੰਗਰ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਹੈ। ਸਿੱਖ ਫ਼ਾਰ ਹਮਿਊਨਟੀ ਨੇ ਉਹਨਾਂ ਥਾਵਾਂ ‘ਤੇ ਲੰਗਰ ਪਹੁੰਚਾਇਆ ਹੈ, ਜਿੱਥੇ ਵੱਡੇ ਵੱਡੇ ਗੁਦਾਮਾਂ ਤੇ ਅਦਾਰੇ ਹੁੰਦੇ ਹਨ। ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਸਿੱਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਕਮਾਲ ਹੁੰਦੇ ਹਨ, ਉਹ ਕਿਸੇ ਨੂੰ ਪਰਾਇਆ ਨਹੀਂ ਸਮਝਦੇ।

  • 253
  •  
  •  
  •  
  •