ਵਾਤਵਰਣ ਸਾਫ਼ ਹੋਣ ਨਾਲ ਪੰਜਾਬ ਦੇ ਕਈ ਇਲਾਕਿਆਂ ਤੋਂ ਬਰਫ਼ ਨਾਲ ਲੱਦੇ ਪਹਾੜ ਨਜ਼ਰ ਆਉਣ ਲੱਗੇ

ਪੂਰੀ ਦੁਨੀਆਂ ਵਿੱਚ ਜਿੱਥੇ ਕਰੋਨਾ ਬਿਮਾਰੀ ਕਰਕੇ ਆਵਾਜਾਈ ਦੇ ਸਾਧਨਾਂ, ਕਾਰਖਾਨਿਆਂ, ਫੈਕਟਰੀਆਂ ਨੂੰ ਬੰਦ ਕਰਨ ਕਰਕੇ ਪ੍ਰਦੂਸ਼ਣ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ । ਅਸਮਾਨ ਹੌਲੀ ਹੌਲੀ ਸਾਫ ਹੋਣ ਕਰਕੇ ਨੀਲੇ ਰੰਗ ਦਾ ਹੁੰਦਾ ਜਾ ਰਿਹਾ ਹੈ । ਜਿਸ ਕਰਕੇ ਜਲੰਧਰ ਦੇ ਇਲਾਕੇ ਤੋਂ 200/250 ਕਿਲੋਮੀਟਰ ਦੂਰ ਸ਼ਿਵਾਲਿਕ ਅਤੇ ਹਿਮਾਲਿਆ ਪਰਬਤ ਦੇ ਪਹਾੜ ਬਰਫ਼ ਨਾਲ ਲੱਦੇ ਆਰਾਮ ਨਾਲ ਦੇਖੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਨਜ਼ਾਰਾ ਅੱਜ ਤੋਂ 20-25 ਸਾਲ ਪਹਿਲਾਂ ਦੇਖਿਆ ਜਾਂਦਾ ਸੀ, ਹੁਣ ਇਸ ਤਰ੍ਹਾਂ ਕਈ ਸਾਲਾਂ ਬਾਅਦ ਵਾਪਰਿਆ। ਜਿਕਰਯੋਗ ਹੈ ਕਿ ਕੱਲ੍ਹ ਪਟਿਆਲੇ ਅਤੇ ਮੁਹਾਲੀ ਦੇ ਇਲਾਕਿਆਂ ਤੋਂ ਵੀ ਇਹ ਪਹਾੜ ਨਜ਼ਰ ਆਉਣ ਦੀਆਂ ਖਬਰਾਂ ਆਈਆਂ ਸਨ। ਲੋਕਾਂ ਦਾ ਕਹਿਣ ਹੈ ਕਿ ਮਨੁੱਖ ਭਾਵੇਂ ਇਸ ਮਹਾਂਮਾਰੀ ਕਰਕੇ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਇਆ ਪਿਆ ਹੈ ਪਰ ਦੂਸਰੇ ਪਾਸੇ ਪੰਛੀਆਂ ਦੀਆਂ ਵੱਖ ਵੱਖ ਜਾਤੀਆਂ ਇਸ ਸਾਫ਼ ਵਾਤਾਵਰਨ ਦਾ ਪੂਰਾ ਆਨੰਦ ਲੈਂਦੀਆਂ ਦੇਖ ਰਹੀਆਂ ਹਨ ।

  • 406
  •  
  •  
  •  
  •