ਕਰੋਨਾਵਾਇਰਸ: ਅਮਰੀਕਾ ਵਿਚ ਮੌਤਾਂ ਦਾ ਰਿਕਾਰਡ, 24 ਘੰਟਿਆਂ ਵਿਚ ਕਰੀਬ 1500 ਮੌਤਾਂ

ਕਰੋਨਾਵਾਇਰਸ ਨੇ ਅਮਰੀਕਾ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ। ਇੱਥੇ ਪਿਛਲੇ 24 ਘੰਟਿਆਂ ਵਿੱਚ ਲਗਭਗ 1500 ਲੋਕਾਂ ਦੀ ਮੌਤ ਹੋ ਗਈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਟ੍ਰੈਕਰ ਦੇ ਅਨੁਸਾਰ, ਵੀਰਵਾਰ ਤੋਂ ਸ਼ੁੱਕਰਵਾਰ ਤੱਕ, ਅਮਰੀਕਾ ਲਈ ਇਹ ਦਿਨ ਬਹੁਤ ਮਾੜਾ ਰਿਹਾ ਅਤੇ ਇੱਥੇ 1480 ਲੋਕਾਂ ਦੀ ਮੌਤ ਹੋ ਗਈ। ਇਹ ਇਕ ਰਿਕਾਰਡ ਹੈ। ਹੁਣ ਤੱਕ, ਕੋਰੋਨਾ ਵਾਇਰਸ ਦੇ ਕਾਰਨ 24 ਘੰਟਿਆਂ ਦੇ ਅੰਦਰ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਹੁਣ ਤੱਕ 7406 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਨਿਊਯਾਰਕ ਵਿਚ ਹੀ ਲਗਭਗ 3000 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਰ ਘੰਟੇ ਇਹ ਅੰਕੜਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਇੱਥੇ ਇਕ ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਜਦੋਂਕਿ ਪੂਰੇ ਅਮਰੀਕਾ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਢਾਈ ਲੱਖ ਨੂੰ ਪਾਰ ਕਰ ਗਈ ਹੈ। ਨਿਊਯਾਰਕ ਦੇ ਰਾਜਪਾਲ ਐਂਡਰਿਓ ਕੁਓਮੋ ਨੇ ਹੋਰ ਯੂਐਸ ਗਵਰਨਰਾਂ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮ ਦੇ ਮੱਦੇਨਜ਼ਰ ਮਹਾਂਮਾਰੀ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਟਰੰਪ ਮਾਸਕ ਨਹੀਂ ਪਹਿਨਣਗੇ

  • 181
  •  
  •  
  •  
  •