ਭਾਰਤ ਵਿਚ ਹੁਣ ਤੱਕ 3500 ਤੋਂ ਜਿਆਦਾ ਕਰੋਨਾਵਾਇਰਸ ਦੇ ਮਾਮਲੇ, 99 ਮੌਤਾਂ

ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੁੱਲ ਕਰੋਨਾ ਦੇ ਮਾਮਲਿਆਂ ਦੀ ਸੰਖਿਆਂ ਵੱਧ ਕੇ 3588 ਹੋ ਚੁੱਕੀ ਹੈ ਜਦਕਿ 99 ਤੋਂ ਵੱਧ ਕਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 302 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਇਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 3374 ਹੋ ਚੁੱਕੀ ਸੀ ਜਿਨ੍ਹਾਂ ਵਿਚੋਂ 267 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 3030 ਐਕਟੀਵ ਕੇਸ ਸਨ। ਪਰ ਹੁਣ ਇਹ ਗਿਣਤੀ ਵਧ ਗਈ ਹੈ, ਉੱਥੇ ਹੀ ਹੁਣ ਤੱਕ 99 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।

  • 162
  •  
  •  
  •  
  •