ਟਰੰਪ ਨੇ ਭਾਰਤ ਨੂੰ ਮਲੇਰੀਆ ਦੀ ਦਵਾਈ ਭੇਜਣ ਲਈ ਦਿੱਤੀ ਚੇਤਾਵਨੀ

ਅਮਰੀਕਾ ’ਚ ਕੋਰੋਨਾ ਵਾਇਰਸ ਦਾ ਸੰਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪਰੀਖਣ ਵਜੋਂ ਭਾਰਤ ਤੋਂ ਦਵਾਈਆਂ ਦੀ ਸਪਲਾਈ ਆਸ ਰੱਖ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਮੰਗ ਦੁਹਰਾਈ ਹੈ। ਟਰੰਪ ਨੇ ਨਾਲ ਹੀ ਇਹ ਵੀ ਕਿਹਾ ਕਿ ਜੇ ਭਾਰਤ ਇਹ ਦਵਾਈ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ, ਤਦ ਵੀ ਕੋਈ ਗੱਲ ਨਹੀਂ। ਪਰ ਉਹ ਸਾਡੇ ਤੋਂ ਵੀ ਤਦ ਅਜਿਹੇ ਪ੍ਰਤੀਕਰਮ ਦੀ ਆਸ ਰੱਖਣ। ਇੰਝ ‘ਨਾਂਹ’ ਹੋਣ ਦੀ ਹਾਲਤ ’ਚ ਸ੍ਰੀ ਟਰੰਪ ਨੇ ਸਿੱਧੇ ਤੌਰ ’ਤੇ ‘ਜਵਾਬੀ ਕਾਰਵਾਈ’ ਕਰਨ ਦੀ ਅਸਿੱਧੀ ਚੇਤਾਵਨੀ ਦੇ ਦਿੱਤੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਬਾਰੇ ਮੈਂ ਐਤਵਾਰ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਕਿ ਜੇ ਤੁਸੀਂ ਸਾਡੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਸਪਲਾਈ ਦੀ ਇਜਾਜ਼ਤ ਦੇ ਰਹੇ ਹੋ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ ਪਰ ਜੇ ਨਾ ਭੇਜੀ, ਤਾਂ ਸਾਡੇ ਤੋਂ ਵੀ ਉਹੋ ਜਿਹੇ ਪ੍ਰਤੀਕਰਮ ਦੀ ਆਸ ਰੱਖਿਓ।

  • 465
  •  
  •  
  •  
  •