ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦੀ ਕਰੋਨਾ ਵਾਇਰਸ ਕਾਰਨ ਮੌਤ

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਹ 68 ਸਾਲਾਂ ਦੇ ਸਨ। ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸ੍ਰੀ ਜਿਬਰਿਲ ਕਰੋਨਾ–ਪਾਜ਼ਿਟਿਵ ਸਨ।
ਜਿਬਰਿਲ ਕੁੱਝ ਸਮਾਂ ਪਹਿਲਾਂ ਹੀ ਕੋਵਿਡ–19 ਭਾਵ ਕਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਸਨ ਤੇ ਉਨ੍ਹਾਂ ਦਾ ਦੇਹਾਂਤ ਸਨਿੱਚਰਵਾਰ ਦੇਰ ਰਾਤੀਂ ਹੋ ਗਿਆ ਸੀ।
ਸੂਤਰਾਂ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੇ ਦੇਹਾਂਤ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਾਹਿਰਾ ਦੇ ਇੱਕ ਹਸਪਤਾਲ ’ਚ 10 ਦਿਨਾਂ ਤੱਕ ਰੱਖਿਆ ਗਿਆ ਸੀ।
ਲਿਬੀਆ ਦੇ ਸਾਬਕਾ ਆਗੂ ਮੁਅੰਮਰ ਅਲ–ਗ਼ੱਦਾਫ਼ੀ ਨੂੰ ਹਟਾਉਣ ਤੇ ਮਾਰਨ ਦੇ ਇੱਕ ਸਾਲ ਬਾਅਦ ਸਾਲ 2012 ’ਚ ਗਠਤ ਹੋਏ ਉਦਾਰਵਾਦੀ ਦਲਾਂ ਦੇ ਗੱਠਜੋੜ ‘ਨੈਸ਼ਨਲ ਫ਼ੋਰਸੇਜ਼ ਅਲਾਇੰਸ’ ਮੁਖੀ ਸ੍ਰੀ ਮਹਿਮੂਦ ਜਿਬਰਿਲ ਹੀ ਸਨ।

  • 149
  •  
  •  
  •  
  •