ਸੂਬਾ ਸਰਕਾਰਾਂ ਦੀ ਬੇਨਤੀ ‘ਤੇ ਲਾਕਡਾਊਨ ਵਧਾਏਗੀ ਕੇਂਦਰ ਸਰਕਾਰ

ਕੋਵਿਡ-19 ਦੇ ਮੱਦੇਨਜ਼ਰ ਦੇਸ਼ ਵਿੱਚ ਲੌਕਡਾਊਨ ਦਾ ਸਮਾਂ 14 ਅਪ੍ਰੈਲ ਤੱਕ ਹੈ। ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਨੂੰ ਵਧਾਉਣ ਬਾਰੇ ਸੋਚ ਰਹੀ ਹੈ। ਦਰਅਸਲ ਵਧੇਰੇ ਸੂਬਾ ਸਰਕਾਰਾਂ ਤੇ ਮਾਹਿਰ ਨੇ ਕੇਂਦਰ ਸਰਕਾਰ ਨੂੰ ਲੌਕਡਾਊਨ ਵਧਾਉਣ ਦੀ ਬੇਨਤੀ ਕੀਤੀ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 4421 ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ‘ਚ 114 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਸੂਬਿਆਂ ‘ਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਪੰਜ ਸੌ ਤੋਂ ਪਾਰ ਹੈ। ਹੁਣ ਤੱਕ ਦੇਸ਼ ਦੇ 31 ਸੂਬਿਆਂ ‘ਚ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਤੱਕ ਤ੍ਰਿਪੁਰਾ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ‘ਚ ਇੱਕ-ਇੱਕ ਕੇਸ ਹਨ।


  • 167
  •  
  •  
  •  
  •