ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ 48 ਘੰਟਿਆਂ ‘ਚ 4000 ਲੋਕਾਂ ਦੀ ਹੋਈ ਮੌਤ, ਕੁੱਲ 14,788 ਜਾਨਾਂ ਗਈਆਂ

ਕੋਰੋਨਾ ਵਾਇਰਸ ਨੇ ਸੁਪਰਪਾਵਰ ਅਮਰੀਕਾ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਅਮਰੀਕਾ ‘ਚ ਲਗਾਤਾਰ ਦੂਜੇ ਦਿਨ ਲਗਭਗ 2 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ‘ਚ ਸਿਰਫ਼ ਦੋ ਦਿਨਾਂ ਵਿੱਚ ਹੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਲਗਭਗ 4 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਇਥੇ 14,788 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਜੋਨਸ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ 24 ਘੰਟਿਆਂ ਵਿੱਚ ਰਿਕਾਰਡ 1,973 ਮੌਤਾਂ ਹੋਈਆਂ ਹਨ, ਜੋ ਕਿ ਪਿਛਲੇ ਦਿਨ 1939 ਦੀਆਂ ਮੌਤਾਂ ਨਾਲੋਂ ਵੱਧ ਹਨ। ਅਮਰੀਕਾ ਸਪੇਨ (14,792) ਨਾਲੋਂ ਮੌਤ ਦਰ ਦੀ ਗਿਣਤੀ ਦੇ ਮਾਮਲੇ ਵਿੱਚ ਅੱਗੇ ਹੈ। ਕੋਰੋਨਾ ਕਾਰਨ ਇਟਲੀ ‘ਚ ਸਭ ਤੋਂ ਵੱਧ 17,669 ਲੋਕ ਮਾਰੇ ਜਾ ਚੁੱਕੇ ਹਨ।
ਹੁਣ ਤੱਕ ਦੁਨੀਆ ਭਰ ‘ਚ 15 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ 88,495ਦੀ ਮੌਤ ਹੋ ਚੁੱਕੀ ਹੈ, ਜਦਕਿ 3,30,589 ਲੋਕ ਠੀਕ ਹੋ ਚੁੱਕੇ ਹਨ।
ਅਮਰੀਕਾ ‘ਚ ਕੋਰੋਨਾ ਵਿਚ ਸਭ ਤੋਂ ਵੱਧ 4 ਲੱਖ 35 ਹਜ਼ਾਰ ਲੋਕ ਹਨ। ਇਸ ਤੋਂ ਬਾਅਦ ਸਪੇਨ ਵਿੱਚ 1 ਲੱਖ 48 ਹਜ਼ਾਰ ਕੋਰੋਨਾ ਦੇ ਮਰੀਜ਼ ਹਨ। ਇਟਲੀ ‘ਚ 1 ਲੱਖ 39 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਰਮਨੀ ‘ਚ 1 ਲੱਖ 13 ਹਜ਼ਾਰ ਲੋਕ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿਚੋਂ 2,349 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਫ਼ਰਾਂਸ ਵਿੱਚ ਵੀ 1 ਲੱਖ 12 ਹਜ਼ਾਰ ਲੋਕਾਂ ਨੂੰ ਕੋਰੋਨਾ ਲਾਗ ਲੱਗ ਚੁੱਕੀ ਹੈ। ਇੱਥੇ 10,800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

  •  
  •  
  •  
  •  
  •