ਕੋਰੋਨਾਵਾਇਰਸ: ਪੰਜਾਬ ‘ਚ 6 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਹੋਏ 115 ਮਰੀਜ਼, 9 ਮੌਤਾਂ

ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪੰਜਾਬ ‘ਚ ਕੋਰੋਨਾਵਾਇਰਸ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਮੁਹਾਲੀ ਵਿਚ ਹੈ। ਮੁਹਾਲੀ ਦੇ ਪਿੰਡ ਜਵਾਹਰਪੁਰ 6 ਨਵੇਂ ਮਾਮਲਿਆਂ ਸਮੇਤ 21 ਲੋਕ ਕੋਰੋਨਾਵਾਇਰਸ ਤੋਂ ਪੀੜ੍ਹਤ ਹਨ, ਜਿਸ ਨਾਲ ਮੁਹਾਲੀ ਜਿਲ੍ਹੇ ‘ਚ 36 ਕੇਸ ਹੋ ਗਏ ਹਨ। ਪੰਜਾਬ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 115 ਹੋ ਗਈ ਹੈ।
ਲੁਧਿਆਣਾ ‘ਚ 15 ਸਾਲ ਕਿਸ਼ੌਰ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ। ਪੰਜਾਬ ‘ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁਕੀ ਹੈ। 9ਵੀਂ ਮੌਤ ਰੋਪੜ ਦੇ ਇੱਕ ਪਾਜ਼ੀਟਿਵ ਮਰੀਜ਼ ਦੀ ਹੋਈ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਦੋ ਨਵੇਂ ਕੇਸ ਆਉਣ ਨਾਲ ਇੱਥੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਇਸ ਤੋਂ ਪਹਿਲਾਂ ਮੁਕਤਸਰ ‘ਚ ਇੱਕ 18 ਸਾਲਾ ਨੌਜਵਾਨ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ।

  •  
  •  
  •  
  •  
  •