ਵਿਸ਼ਵ ਭਰ ‘ਚ ਕੋਰੋਨਾਵਾਇਰਸ ਕਾਰਨ 88,000 ਲੋਕਾਂ ਦੀ ਮੌਤ, 15 ਲੱਖ ਪੀੜ੍ਹਤ

ਵਿਸ਼ਵ ਭਰ ‘ਚ ਕੋਰੋਨਾਵਾਇਰਸ ਕਾਰਨ 88,000 ਲੋਕਾਂ ਦੀ ਮੌਤ ਹੋ ਗਈ ਹੈ। 15 ਲੱਖ ਤੋਂ ਵੱਧ ਸੰਕਰਮਿਤ ਹਨ, ਜਦੋਂਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ ‘ਚ ਇੱਕ ਦਿਨ ‘ਚ ਕੋਰੋਨਾ ਦੇ 33 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 1,973 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ‘ਚ ਮੌਤਾਂ ਦਾ ਅੰਕੜਾ ਵਧ ਕੇ 14 ਹਜ਼ਾਰ 795 ਹੋ ਗਿਆ ਹੈ, ਜਦੋਂਕਿ ਚਾਰ ਲੱਖ 35 ਹਜ਼ਾਰ ਸੰਕਰਮਿਤ ਹੋਏ ਹਨ।

ਨਿਊਯਾਰਕ ‘ਚ ਹੁਣ ਤੱਕ ਇੱਕ ਲੱਖ 51 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਇਹ ਅੰਕੜਾ ਯੂਰਪ ਦੇ ਸਭ ਤੋਂ ਪ੍ਰਭਾਵਤ ਸਪੇਨ, ਇਟਲੀ ਤੇ ਜਰਮਨੀ ਨਾਲੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਇੱਥੇ 6,268 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਨਿਊਜਰਸੀ ‘ਚ ਹੁਣ ਤੱਕ 1504 ਮੌਤਾਂ ਹੋ ਚੁੱਕੀਆਂ ਹਨ। ਉਸੇ ਸਮੇਂ, ਬੁੱਧਵਾਰ ਨੂੰ ਕਨੈਕਟੀਕਟ ਵਿੱਚ 49 ਲੋਕਾਂ ਦੀ ਮੌਤ ਹੋਈ। ਇੱਥੇ ਹੁਣ ਤੱਕ 335 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬ੍ਰਿਟੇਨ ‘ਚ ‘ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹਜ਼ਾਰ ਤੋਂ ਪਾਰ ਹੋ ਗਈ ਹੈ, ਜਦੋਂ ਕਿ 60 ਹਜ਼ਾਰ 733 ਲੋਕ ਸੰਕਰਮਿਤ ਹਨ। ਇਸ ਦੌਰਾਨ ਕੋਰੋਨਾ ਤੋਂ ਪ੍ਰਭਾਵਿਤ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਜੇ ਵੀ ਆਈਸੀਯੂ ‘ਚ ਹਨ। ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਰਾਤ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ।

ਇਟਲੀ ‘ਚ ਹੁਣ ਤੱਕ 17 ਹਜ਼ਾਰ 669 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੰਕਰਮਣ ਦੇ ਇੱਕ ਲੱਖ 39 ਹਜ਼ਾਰ ਕੇਸ ਸਾਹਮਣੇ ਆਏ ਹਨ। ਦੇਸ਼ ‘ਚ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ। ਇਟਲੀ ਯੂਰਪ ਦਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਇੱਥੇ 17 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚੀਨ ਵਿੱਚ ਬੁੱਧਵਾਰ ਨੂੰ ਕੋਰੋਨਾ ਨਾਲ ਸਬੰਧਤ 63 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਚੋਂ 61 ਕੇਸ ਦੇਸ਼ ਤੋਂ ਬਾਹਰਲੇ ਲੋਕਾਂ ਦੇ ਹਨ। ਹੁਬੇਈ ਸੂਬੇ ‘ਚ ਬੁੱਧਵਾਰ ਨੂੰ ਦੋ ਮੌਤਾਂ ਹੋਈਆਂ। ਚੀਨ ਦੇ ਸਿਹਤ ਕਮਿਸ਼ਨ ਦੇ ਮੁਤਾਬਕ ਦੇਸ਼ ਵਿੱਚ ਹੁਣ ਤੱਕ 81 ਹਜ਼ਾਰ 865 ਵਿਅਕਤੀ ਸੰਕਰਮਿਤ ਹੋਏ ਹਨ, ਜਦੋਂਕਿ 3,335 ਦੀ ਮੌਤ ਹੋ ਚੁੱਕੀ ਹੈ।

ਰੂਸ ਵਿੱਚ ਹੁਣ ਤੱਕ 8 ਹਜ਼ਾਰ 672 ਵਿਅਕਤੀ ਸੰਕਰਮਿਤ ਹੋਏ ਹਨ, ਜਦੋਂ ਕਿ 63 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਫਰਾਂਸ ਵਿਚ ਹੁਣ ਤੱਕ 10,869 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 112,950 ਲੋਕ ਪੀੜ੍ਹਤ ਹਨ।

  • 127
  •  
  •  
  •  
  •