ਕੋਰੋਨਾ ਤੋਂ ਬਾਅਦ ਅਣਕਿਆਸੇ ਜਗਤ ਲਈ ਤਿਆਰ ਰਹੋ

ਜਸਪਾਲ ਸਿੰਘ ਸਿੱਧੂ

ਚੀਨ ਦੇ ਵਿਗਿਆਨੀਆਂ ਨੇ ਇਕ ਮੋਬਾਈਲ ਲਈ ਐਪ ਤਿਆਰ ਕੀਤੀ ਹੈ ਜਿਸ ਦਾ ਮੰਤਵ ਕੋਰੋਨਾ ਵਾਇਰਸ ਦੇ ਪੀੜ੍ਹਤਾਂ ਉੱਤੇ ਨਿਯੰਤਰਿਤਨ ਕਰਨਾ ਹੈ । ਇਹ ਐਪ ਮੋਬਾਈਲ ਧਾਰਕਾਂ ਦੀ ਸਾਰੀ ਜਾਣਕਾਰੀ ਸਰਕਾਰ ਨੂੰ ਭੇਜਦੀ ਹੈ । ਇਸ ਵਕਤ ਇਹ ਐਪ ਕਰੋਨਾ ਦੀ ਰੋਕਥਾਮ ਲਈ ਕਾਰਗਰ ਵੀ ਸਾਬਤ ਹੋ ਸਕਦੀ ਹੈ ਪਰ ਇਸ ਵਰਤੋਂ ਨਾਲ ਵਿਅਕਤੀਗਤ ਜੀਵਨ ਦਾ ਖਾਤਮਾ ਹੋਵੇਗਾ। ਸਾਡੀ ਜਿੰਦਗੀ ਦੀ ਹਰ ਸਰਗਰਮੀ ਦਾ ਵੇਰਵਾ ਹੁਕਮਤ ਪਾਸ ਹੋਵੇਗਾ । ਉਪਰੋਕਤ ਨਿਗਰਾਨੀ ਬਿਮਾਰੀ ਤੋਂ ਬਾਅਦ ਆਮ ਹਲਾਤਾਂ ਵਿੱਚ ਵੀ ਨਿਰੰਤਰ ਜਾਰੀ ਰੱਖੀ ਜਾਵੇਗੀ । ਅਜਿਹੀ ਤਕਨਾਲੋਜੀ ਬਹੁਤ ਸਾਰੇ ਦੇਸ਼ਾਂ ਵਿਚ ਨਿਗਰਾਨੀ ਕਰਨ ਲਈ ਵਰਤੀ ਜਾ ਰਹੀ ਹੈ । ਇਹ ਵਰਤਾਰਾ ਮਨੁੱਖਤਾ ਦੀ ਨਿਜਤਾ ਲਈ ਵੱਡਾ ਖਾਤਰਾ ਹੈ ।

ਪੰਜਾਬ ਵਿੱਚ 1978 ਵਾਲੀ ਸਿੱਖਾਂ ਦੀ ਖਾੜਕੂ ਲਹਿਰ ਦੇ ਖਾਤਮੇ ਲਈ ਪੁਲਿਸ ਨੂੰ ਦਿੱਤੇ ਵਿਸ਼ੇਸ ਅਧਿਕਾਰਾਂ ਵਿੱਚ ਹੋਰ ਵਾਧਾ ਕੀਤਾ ਗਿਆ ਸੀ। 1897 ਤੋਂ 1921 ਤੱਕ ਪੰਜਾਬ ਨੇ ਦੋ ਮਹਾਂਮਾਰੀ ਹੈਜ਼ਾ ਅਤੇ ਪਲੇਗ ਦਾ ਸਾਹਮਣਾ ਕੀਤਾ ਸੀ ਜਿਸ ਨੇ ਇੱਕ ਕਰੋੜ ਲੋਕਾਂ ਦੀ ਜਾਨ ਗਈ ਸੀ। ਹੁਣ ਵਧੇਰੇ ਜਾਗਰੂਕਤਾ ਦੇ ਨਾਲ ਹੀ ਕੋਰੋਨਾ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਜੇ ਸਰਕਾਰ ਰਾਜਨੀਤਿਕਕਰਨ ਤੋਂ ਪਰਹੇਜ਼ ਕਰੇ ਅਤੇ ਲੋੜੀਂਦੇ ਉਪਕਰਣ ਹਸਪਤਾਲਾਂ, ਮੈਡੀਕਲ ਸਟਾਫ ਨੂੰ ਪ੍ਰਦਾਨ ਕਰੇ । ਪੰਜਾਬ ਦੀਆਂ ਸਾਰੀਆਂ ਚੌਲ ਸ਼ੈਲਿੰਗ ਮਿੱਲਾਂ ਨੂੰ ਨਵੀਂ ਕਣਕ ਦੀ ਫਸਲ ਲਈ ਅਨਾਜ ਮੰਡੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਪੰਜਾਬ ਵਿਚ ਨਸ਼ਾ ਤਸਕਰ ਅਤੇ ਨਸ਼ੇੜੀ ਅਮਨ ਕਾਨੂੰਨ ਖਤਰਾ ਬਣ ਗਏ ਹਨ। ਤਾਲਾਬੰਦੀ ਤੋਂ ਪਹਿਲਾਂ ਸਰਕਾਰੀ ਤਿਆਰੀ ਮੋਦੀ ਹਕੂਮਤ ਨੇ ਤਾਬਲੀਗੀ ਜਮਾਤ ਦੇ ਮੁਸਲਮਾਨ ਵਿਰੋਧੀ ਬਿਰਤਾਂਤ ਸਿਰਜ ਕੇ ਦੇਸ਼ ਵਿੱਚ ਬਦਨਾਮ ਕੀਤਾ । ਜਿਸ ਫਲਸਰੂਪ ਹੁਣ ਮੁਸਲਮਾਨਾਂ ਤੇ ਮਸਜਿਦਾਂ ‘ਤੇ ਵੱਖ-ਵੱਖ ਥਾਵਾਂ’ ਤੇ ਹਮਲੇ ਹੋ ਰਹੇ ਹਨ। ਮੁਸਲਮਾਨਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਅਤੇ ਸਬਜ਼ੀਆਂ ਫਲ ਵੇਚਣ ਲਈ ਬਸਤੀਆਂ ਵਿਚ ਦਾਖਲਾ ਰੋਕਿਆ ਜਾ ਰਿਹਾ ਹੈ। ਮੁਸਲਿਮ ਚਿੰਤਕ ਡਰਦੇ ਹਨ ਕਿ ਜਿਸਤਰਾਂ 1947 ਵੇਲੇ ਮੁਸਲਿਮ ਪਾਣੀ ਹਿੰਦੂ ਪਾਣੀ ਜਨਤਕ ਥਾਵਾਂ ‘ਤੇ ਲਿਖਕੇ ਭਾਈਚਾਰਕ ਨਫ਼ਰਤ ਪੈਦਾ ਕੀਤੀ ਸੀ । ਮੋਦੀ ਮੀਡੀਆ ਹੁਣ 1947 ਦੇ ਦਿਨਾਂ ਵਾਲਾ ਫਿਰਕੂ ਮਹੌਲ ਸਿਰਜਨ ਲਈ ਉਤਾਵਲਾ ਹੈ ।

  • 157
  •  
  •  
  •  
  •