ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਵਿਸਾਖੀ ਦਿਹਾੜੇ ‘ਤੇ ਸਿੱਖ ਕੌਮ ਦੀ ਕੀਤੀ ਸ਼ਲਾਘਾ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਵਿਸਾਖੀ ਆਮ ਤੌਰ ’ਤੇ ਸਿੱਖਾਂ ਲਈ ਆਪਣੀਆਂ ਸਭ ਤੋਂ ਪਿਆਰੀਆਂ ਪ੍ਰੰਪਰਾਵਾਂ ਦਾ ਅਨੰਦ ਮਾਨਣ ਦਾ ਸਮਾਂ ਹੁੰਦਾ ਹੈ ਪਰ ਹਾਲ ਹੀ ਵਿੱਚ ਆਸਟਰੇਲੀਆ ਵਿਚ ਪਏ ਸੋਕੇ, ਜੰਗਲੀ ਅੱਗ ਤੇ ਹੁਣ ਵਿਸ਼ਵ ਵਿਆਪੀ ਸੰਕਟ ਕਰੋਨਾ ਦੇ ਰੂਪ ਵਿਚ ਉਨ੍ਹਾਂ ਨੂੰ ਮਹੱਤਵਪੂਰਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਸੰਕਟ ਸਮੇਂ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਾਂ ਨੂੰ ਜਾਣਦੇ ਹਨ ਕਿ ਉਹ ਕਿਵੇਂ ਸੰਸਾਰ ਭਰ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਦੇ ਹੋਏ ਇੱਕ-ਦੂਜੇ ਦੀ ਦੇਖਭਾਲ ਤੇ ਸਤਿਕਾਰਤ ਕਦਰਾਂ-ਕੀਮਤਾਂ ਨਾਲ ਜੁੜੇ ਹੋਏ ਹਨ। ਮੌਰੀਸਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਸਟਰੇਲਿਆਈ ਸਿੱਖ ਭਾਈਚਾਰੇ ਲਈ ਆਉਣ ਵਾਲਾ ਨਵਾਂ ਸਾਲ ਸਭ ਲਈ ਵਧੀਆ ਹੋਵੇ। ਲਿਬਰਲ ਦੇ ਪੰਜਾਬੀ ਆਗੂ ਗੁਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਵਿਸਾਖੀ ਮੌਕੇ ਦਿੱਤੇ ਬਿਆਨ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਆਸਟਰੇਲੀਆ ਦੇ ਸੱਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਾਰਕਲੀ ’ਚ ਹਾਜ਼ਰੀ ਭਰ ਕੇ ਲੰਗਰ ਦੀ ਸੇਵਾ ਵੀ ਕੀਤੀ।

  • 5.7K
  •  
  •  
  •  
  •