ਤੇਲੰਗਾਨਾ: RSS ਵਲੰਟੀਅਰ ਪੁਲਸ ਚੌਂਕੀ ਤੇ ਤੈਨਾਤ, ਲੰਘ ਰਹੇ ਵਾਹਨਾਂ ਦੇ ਕਾਗਜ਼ ਕਰ ਰਹੇ ਨੇ ਚੈੱਕ

ਤੇਲੰਗਾਨਾ ਵਿਚ ਇਕ ਪੁਲਿਸ ਚੌਕੀ ‘ਤੇ ਆਰਐਸਐਸ ਵਲੰਟੀਅਰਾਂ ਦੀ ਤਾਇਨਾਤੀ ਦੀਆਂ ਕਥਿਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਵਲੰਟੀਅਰਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਹੈ। ਉਸੇ ਸਮੇਂ, ਆਰਐਸਐਸ ਨੇ ਇਨ੍ਹਾਂ ਰਿਪੋਰਟਾਂ ਨੂੰ ਗਲਤ ਕਰਾਰ ਦਿੱਤਾ ਕਿ ਇਸ ਦੇ ਵਰਕਰ ਪੁਲਿਸ ਚੌਕੀ ‘ਤੇ ਸ਼ਨਾਖਤੀ ਕਾਰਡ ਦੀ ਜਾਂਚ ਕਰ ਰਹੇ ਸਨ। ਸੰਘ ਨੇ ਕਿਹਾ ਕਿ ਇਹ ਰਿਪੋਰਟਾਂ ‘ਤੰਗ ਅਤੇ ਸਵਾਰਥ ਵਾਲੇ ਹਿੱਤਾਂ’ ਤੋਂ ਪ੍ਰੇਰਿਤ ਸਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਆਰਐੱਸਐੱਸ ਦੇ ਵਲੰਟੀਅਰ ਕੋਰਨਾ ਵਾਇਰਸ ਕਾਰਨ ਲੌਕਡਾਊਨ ਦੌਰਾਨ ਯਦਾਦਰੀ ਭੋਂਗੀਰ ਜ਼ਿਲ੍ਹੇ ਵਿਚ ਇਕ ਚੌਕੀ ‘ਤੇ ਤਾਇਨਾਤ ਦਿਖਾਈ ਦਿੱਤੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਪੁੱਛਿਆ ਕਿ ਚੌਕੀ ਵਿੱਚ ਡਾਂਗਾਂ ਲਈ ਆਰਐਸਐਸ ਵਰਕਰਾਂ ਨੂੰ ਲੋਕਾਂ ਦੇ ਕਾਗਜ਼ ਚੈਕ ਕਰਨ ਦੀ ਆਗਿਆ ਕਿਸ ਨੇ ਦਿੱਤੀ? ਉਨ੍ਹਾਂ ਖਿਲਾਫ ਕੇਸ ਦੀ ਮੰਗ ਵੀ ਕੀਤੀ।
ਮਜਲਿਸ ਬਚਾਓ ਤਹਿਰੀਕ ਪਾਰਟੀ ਦੇ ਬੁਲਾਰੇ ਅਮਜਦ ਉੱਲ੍ਹਾ ਖਾਨ ਨੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਤੋਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ। ਉਸ ਨੇ ਪੁੱਛਿਆ ਕਿ ਕੀ ਇਹ ਟੀਆਰਐਸ ਸਰਕਾਰ ਦੀ ਨਰਮ ਹਿੰਦੂਤਵ ਨੀਤੀ ਹੈ ਜਾਂ ਫਿਰ ਆਰਐਸਐਸ ਪੱਖੀ ਤੇਲੰਗਾਨਾ ਸਰਕਾਰ ਦੇ ਅਧਿਕਾਰੀ ਆਪਣੀ ਮਰਜ਼ੀ ਨਾਲ ਅਜਿਹਾ ਕਰ ਰਹੇ ਹਨ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਪਿਛਲੇ ਹਫਤੇ ਕੁਝ ਕਾਲਜ ਵਿਦਿਆਰਥੀਆਂ ਨੇ ਸਧਾਰਣ ਕਪੜਿਆਂ ਵਿੱਚ ਸਵੈ-ਇੱਛਾ ਨਾਲ ਕੰਮ ਕੀਤਾ ਅਤੇ ਕੁਝ ਚੌਕੀਆਂ ਉਤੇ ਖਾਣਾ ਅਤੇ ਪਾਣੀ ਵੰਡਣ ਵਿੱਚ ਪੁਲਿਸ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਚਾਨਕ ਉਹ ਸਾਰੇ 9 ਅਪ੍ਰੈਲ ਨੂੰ ਆਰਐਸਐਸ ਦੀ ਵਰਦੀ ਵਿੱਚ ਆਏ ਸਨ ਅਤੇ ਫਿਰ ਉਨ੍ਹਾਂ ਨੇ ਚੌਕੀ ਨੇੜੇ ਕੁਝ ਤਸਵੀਰਾਂ ਖਿੱਚੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ ਗਿਆ। ਇੰਸਪੈਕਟਰ ਪੁਲਿਸ (ਅਲਾਰ ਚੌਕੀ ਦੇ ਅਧੀਨ ਆਉਂਦੀ ਚੌਕੀ ਦੇ ਇੰਚਾਰਜ) ਨੂੰ ਫਿਰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਅਤੇ ਹੈੱਡਕੁਆਰਟਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਤੇਲੰਗਾਨਾ ਦੇ ਰਾਜ ਸਕੱਤਰ ਕੇ.ਕੇ. ਰਮੇਸ਼ ਨੇ ਕਿਹਾ ਕਿ ਸੰਘ ਦੇ ਵਰਕਰ ਪ੍ਸ਼ਾਸਨ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਅਤੇ ਪੂਰੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਉਹ ਆਪਣੇ ਕੰਮ ਨੂੰ ਪੂਰਾ ਕਰਦੇ ਹਨ।

  • 373
  •  
  •  
  •  
  •