UNO ਨੇ ਸਿੱਖ ਪੰਥ ਨੂੰ ਖਾਲਸਾ ਸਾਜਨਾ ਦਿਹਾੜੇ ‘ਤੇ ਦਿੱਤੀਆਂ ਮੁਬਾਰਕਾਂ

ਸਾਰੇ ਦੇਸ਼ਾਂ ਦੀ ਨੁਮਇੰਦਗੀ ਕਰਨ ਵਾਲੀ ਦੁਨੀਆਂ ਦੀ ਸਾਂਝੀ ਪੰਚਾਇਤ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਅਤੇ ਨਸ਼ਲਕੁਸ਼ੀ ਰੋਕਥਾਮ ਦੇ ਵਿਸ਼ੇਸ਼ ਸਲਾਹਕਾਰ ਐਡਮਾ ਡਿਆਂਗ ਵਲੋਂ ਖਾਲਸਾ ਸਾਜਨਾ ਦਿਵਸ ਤੇ ਸ਼ੁਭ ਇੱਛਾਵਾਂ ਭੇਜੀਆਂ ਗਈਆਂ। ਖਾਸ ਗੱਲ ਇਹ ਹੈ ਕਿ ਯੂ.ਐੱਨ.ਓ ਕਿਸੇ ਵੀ ਧਰਮ ਦੇ ਖਾਸ ਦਿਨਾਂ ਜਿਵੇਂ ਈਦ, ਕਿ੍ਸਮਿਸ ਆਦਿ ‘ਤੇ ਕੋਈ ਧਾਰਮਿਕ ਸੁਨੇਹਾ ਨਹੀਂ ਦਿੰਦੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕੌਮ ਦੇ ਧਾਰਮਿਕ ਦਿਨ ਦੀਆਂ ਸ਼ੁਭ ਇੱਛਾਵਾਂ UNO ਵਲੋਂ ਦਿਤੀਆਂ ਗਈਆਂ ਹੋਣ। ਇਹ ਸੁਨੇਹਾ ਡਾ. ਇਕਤਿਦਾਰ ਚੀਮਾ ਦੇ ਜਰੀਏ ਆਇਆ ਹੈ।

ਯੂ.ਐਨ.ਓ ਦੇ ਅੰਡਰ ਸੈਕਟਰੀ ਜਨਰਲ ਐਡਮਾ ਡਿਆਂਗ ਨੇ ਕਿਹਾ ਕਿ
”ਜਦੋਂ ਸਿੱਖ ਕੌਮ ਵਿਸਾਖੀ ਦਾ ਤਿਉਹਾਰ ਮਨਾ ਰਹੀ ਹੈ, ਤਾਂ ਮੈਂ ਉਹਨਾਂ ਨੂੰ ਸ਼ੁਭ-ਇੱਛਾਵਾਂ ਦਿੰਦਾਂ ਹਾਂ। ਸਿੱਖਾਂ ਲਈ ਵਿਸਾਖੀ ਇੱਕ ਬਹੁਤ ਖਾਸ ਦਿਨ ਹੈ। ਇਹ ਦਿਨ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕਰਨ ਲਈ ਯਾਦਗਰ ਹੈ। ਭਾਰਤ ਅਤੇ ਦੁਨੀਆਂ ਵਿਚ ਇਹ ਇੱਕ ਨਵੇਂ ਵਰ੍ਹੇ ਦਾ ਦਿਨ ਵੀ ਹੈ। ਇਹ ਉਹ ਦਿਨ ਹੈ ਜਦੋਂ ਸਿੱਖ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋ ਕੇ ਬੰਦਗੀ ਕਰਦੇ ਹਨ ਅਤੇ ਮਿਲ ਕੇ ਜਲੂਸਾਂ (ਨਗਰ ਕੀਰਤਨ)ਵਿਚ ਸ਼ਮੂਲੀਅਤ ਕਰਦੇ ਹਨ। ਅੱਜ ਇਹ ਅਵਸਰ ਵੀ ਹੈ ਜਦੋਂ ਅਸੀਂ ਦੇਖੀਏ ਕਿ ਸਿੱਖਾਂ ਨੇ ਵਿਸ਼ਵ ਭਰ ‘ਚ ਕਿਵੇਂ ਆਪਣਾ ਯੋਗਦਾਨ ਦਿੱਤਾ। ਸਿੱਖ ਕੌਮ ਦੇ ਇਨਸਾਫ਼, ਬਰਾਬਰਤਾ ਅਤੇ ਹੋਰਾਂ ਲਈ ਕੰਮ ਕਰਨ ਜਿਹੇ ਸਿਧਾਂਤ ਹੀ ਯੂ.ਐਨ.ਓ ਦੇ ਸਿਧਾਂਤ ਹਨ। ਖਾਲਸਾ ਕੌਮ ਯੂ.ਐਨ.ਓ ਵਾਂਗ ਹੀ ਕੰਮ ਕਰ ਰਹੀ ਹੈ।

ਦੱਸ ਦਈਏ ਕਿ ਡਾ. ਚੀਮਾ ਵੱਲੋਂ ਪਹਿਲਾਂ ਵੀ ਖਾਲਸਾ ਪੰਥ ਨੂੰ ਸਮਰਪਿਤ ਕਈ ਕਾਰਜ ਕੀਤੇ ਗਏ ਹਨ। ਪਿੱਛੇ ਜਿਹੇ ਉਹਨਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਤਿੰਨ ਤੁਕਾਂ ਸ਼ਾਮਲ ਕਰਾਈਆਂ ਗਈਆਂ ਸਨ। ਭਾਵੇਂ ਕਿ ਸਿੱਖ ਕੌਮ ਦਾ ਰਾਜ ਨਾ ਹੋਣ ਕਾਰਨ ਸਿੱਖ ਧਰਮ ਦਾ ਕੋਈ ਮੈਂਬਰ ਸੰਯੁਕਤ ਰਾਸ਼ਟਰ ਵਿਚ ਮੈਂਬਰ ਨਹੀਂ, ਪਰ ਯੂ.ਐੱਨ.ਓ. ਵੱਲੋਂ ਖਾਲਸਾ ਪੰਥ ਨੂੰ ਵਧਾਈਆਂ ਦੇਣਾ ਇੱਕ ਬਹੁਤ ਖਾਸ ਗੱਲ ਹੈ।

  • 21.5K
  •  
  •  
  •  
  •