ਅਮਰੀਕਾ: ਨਿਊਯਾਰਕ ‘ਚ 10,000 ਤੋਂ ਵੱਧ ਮੌਤਾਂ, ਦੇਸ਼ ‘ਚ ਮੌਤਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਦੇ ਸੂਬੇ ਨਿਊਯਾਰਕ ਵਿਚ 10,000 ਤੋਂ ਪਾਰ ਹੋ ਗਈ ਹੈ, ਜਦੋਂ ਕਿ ਅਮਰੀਕਾ ਵਿਚ ਕੋਵਿਡ 19 ਤੋਂ ਮਰਨ ਵਾਲਿਆਂ ਦੀ ਗਿਣਤੀ 23,600 ਨੂੰ ਪਾਰ ਕਰ ਗਈ ਹੈ।
ਸੋਮਵਾਰ (13 ਅਪ੍ਰੈਲ) ਰਾਤ 11 ਵਜੇ ਤੱਕ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 17 ਹਜ਼ਾਰ 569 ਹੋ ਗਈ ਹੈ। ਅਮਰੀਕਾ ਕੋਰੋਨਾ ਤੋਂ ਹੋਈਆਂ ਮੌਤਾਂ ਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ।
ਅਮਰੀਕਾ ਤੋਂ ਬਾਅਦ ਇਟਲੀ ਚ 20465 ਮੌਤਾਂ, ਸਪੇਨ ਚ 17489, ਫਰਾਂਸ ਚ 14393 ਅਤੇ ਇੰਗਲੈਂਡ ਚ 11329 ਮੌਤਾਂ ਹੋਈਆਂ ਹਨ। ਦਸੰਬਰ ਚ ਚੀਨ ਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ 193 ਦੇਸ਼ਾਂ ਅਤੇ ਖੇਤਰਾਂ ਚ 18 ਲੱਖ 83 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋ ਚੁਕੇ ਹਨ। ਉਨ੍ਹਾਂ ਚੋਂ ਹੁਣ ਤੱਕ 4 ਲੱਖ 43 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

  • 55
  •  
  •  
  •  
  •