ਪੰਜਾਬ ਵਿਚ 3 ਮਈ ਤੱਕ ਲਾਕਡਾਊਨ ‘ਚ ਕੀਤਾ ਵਾਧਾ
ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਅੱਜ ਰਾਸ਼ਟਰੀ ਲਾਕਡਾਊਨ ਨੂੰ 3 ਮਈ ਤੱਕ ਵਧਾਉਣ ਦੇ ਲਏ ਫੈਸਲੇ ਤੋਂ ਬਾਅਦ ਪੰਜਾਬ ‘ਚ ਵੀ 3 ਮਈ ਤੱਕ ਕਰਫਿਊ ਵਧਾ ਦਿੱਤਾ ਗਿਆ।
ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਅੰਦਰ ਪਹਿਲੋਂ ਹੀ ਥੋੜ੍ਹੀ ਢਿੱਲ ਦਿੱਤੀ ਗਈ ਹੈ ਅਤੇ ਕਰਫਿਊ ਪਾਸ ਵੀ ਇਸੇ ਤਰ੍ਹਾਂ 3 ਮਈ ਤੱਕ ਵੈਲਿਡ ਰਹਿਣਗੇ।
