ਲਹਿੰਦੇ ਪੰਜਾਬ ਵਿਚ 2,672 ਕੇਸਾਂ ਦੀ ਪੁਸ਼ਟੀ, ਦੇਸ਼ ‘ਚ ਕੁੱਲ 5,496 ਪੀੜ੍ਹਤ

ਪਾਕਿਸਤਾਨ ਸਰਕਾਰ ਨੇ ਮੰਗਲਵਾਰ (14 ਅਪ੍ਰੈਲ) ਤੱਕ ਤਾਲਾਬੰਦੀ ਵਧਾਉਣ ਦੇ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ। ਉਥੇ ਹੀ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 5,496 ਹੋ ਗਈ। ਪਾਕਿਸਤਾਨ ਵਿਚ 1097 ਵਿਅਕਤੀ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ।

ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ 122 ਨਵੇਂ ਕੇਸ ਅਤੇ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ 93 ਹੋ ਗਈ।

ਪਾਕਿਸਤਾਨ ਪੰਜਾਬ ਵਿਚ ਕੁੱਲ ਕੇਸ 2672 ਹੋ ਗਏ ਹਨ। ਇਸ ਦੇ ਨਾਲ ਸਿੰਧ ਵਿਚ 1452 ਅਤੇ ਬਲੋਚਿਸਤਾਨ ਵਿਚ 230 ਕੇਸਾਂ ਦੀ ਪੁਸ਼ਟੀ ਹੋਈ ਹੈ। ਪਾਕਿ ਜੰਮੂ ਅਤੇ ਕਸ਼ਮੀਰ ਵਿਚ 43 ਕੇਸ ਦਰਜ ਹੋਏ ਹਨ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਰਾਸ਼ਟਰੀ ਤਾਲਮੇਲ ਕਮੇਟੀ ਦੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ਚ ਸਾਰੇ ਪ੍ਰਾਂਤਾਂ ਦੇ ਮੁੱਖ ਮੰਤਰੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨੇਤਾ ਵੀ ਸ਼ਾਮਲ ਸਨ।
ਬੈਠਕ ਤੋਂ ਬਾਅਦ ਯੋਜਨਾ ਮੰਤਰੀ ਅਸਦ ਉਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿੱਚ ਤਾਲਾਬੰਦੀ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਸਬੰਧ ਚ ਹੋਰ ਵਿਚਾਰ ਵਟਾਂਦਰੇ ਲਈ ਮੰਗਲਵਾਰ ਨੂੰ ਵੀ ਇਕ ਮੀਟਿੰਗ ਹੋਵੇਗੀ।

  •  
  •  
  •  
  •  
  •