ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਮਿਲੇ 25 ਕੋਰੋਨਾ ਪ੍ਰਭਾਵਿਤ ਚਮਗਿੱਦੜ: ICMR

ਮਾਰੂ ਕੋਰੋਨਾ ਵਾਇਰਸ ਦਾ ਦੁਨੀਆ ਭਰ ਵਿਚ ਇਨਸਾਨਾਂ ‘ਤੇ ਤਬਾਹੀ ਮਚਾ ਰਿਹਾ ਹੈ। ਹੁਣ ਭਾਰਤ ਵਿਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਨੁਸਾਰ ਇਹ ਵਾਇਰਸ ਚਮਗਿੱਦੜਾਂ ਵਿਚ ਵੀ ਪਾਇਆ ਗਿਆ ਹੈ।
ਦੇਸ਼ ਦੇ 10 ਰਾਜਾਂ ਵਿਚ ਚਮਗਿੱਦੜਾਂ ਦੇ ਨਮੂਨੇ ਲਏ ਗਏ, ਜਿਸ ਵਿਚੋਂ 5 ਰਾਜਾਂ ਦੇ ਚਮਗਿੱਦੜਾਂ ਦੀਆਂ 2 ਪ੍ਰਜਾਤੀਆਂ ਵਿਚ ਇਹ ਵਾਇਰਸ ਦੀ ਪੁਸ਼ਟੀ ਹੋਈ। ਦੋਵੇਂ ਪ੍ਰਜਾਤੀਆਂ ਦੇ 586 ਨਮੂਨੇ ਲਏ ਗਏ, ਜਿੰਨ੍ਹਾਂ ਵਿਚੋਂ 25 ਪਾਜ਼ੀਟਿਵ ਮਿਲੇ।

ਇਹ ਦੋ ਪ੍ਰਜਾਤੀਆਂ Rousettus ਅਤੇ Pteropus ਵਿਚ ਕੋਰੋਨਾਵਾਇਰਸ (BtCoV) ਪਾਜ਼ਟਿਵ ਮਿਲਿਆ। ਕੇਰਲ, ਹਿਮਾਚਲ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਸਣੇ ਕਈ ਰਾਜ ਸਨ ਜਿਥੇ ਇਹ ਟੈਸਟ ਸਕਾਰਾਤਮਕ ਆਏ ਹਨ। ਚਮਗਿੱਦੜਾਂ ਵਿਚ ਇਹ ਵਾਇਰਸ ਗਲੇ ਅਤੇ ਗੁਰਦਿਆਂ ਵਿਚ ਪਾਇਆ ਗਿਆ ਹੈ। ICMR ਨੇ ਕਿਹਾ ਕਿ ਹਲੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਵਾਇਰਸ ਚਮਗਿੱਦੜਾਂ ਤੋਂ ਇਨਸਾਨ ਨੂੰ ਪ੍ਰਭਾਵਿਤ ਕਰ ਸਕੇ।

  • 232
  •  
  •  
  •  
  •