ਅਮਰੀਕੀ ਸਿਆਸਤਦਾਨ ਵੱਲੋਂ ਵਿਸਾਖੀ ਦਿਹਾੜੇ ‘ਤੇ ਸਿੱਖ ਸੰਗਤ ਨੂੰ ਵਧਾਈਆਂ

ਸਿੱਖ ਭਾਈਚਾਰੇ ਦੇ ਮੇਰੇ ਸਾਰੇ ਸ਼ਾਨਦਾਰ ਦੋਸਤਾਂ ਨੂੰ:
ਸਤਿ ਸ੍ਰੀ ਅਕਾਲ ਅਤੇ ਵਿਸਾਖੀ ਮੁਬਾਰਕ!

ਅੱਜ, ਮੈਨੂੰ ਪਤਾ ਹੈ ਕਿ ਤੁਹਾਡੇ ਭਾਈਚਾਰੇ ਦੇ ਲੋਕ ਆਮ ਤੌਰ ‘ਤੇ ਸਥਾਨਕ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੁੰਦੇ ਹਨ, ਗੁਰੂ ਗ੍ਰੰਥ ਸਾਹਿਬ ਤੋਂ ਗੁਰਬਾਣੀ ਪੜ੍ਹਦੇ ਹਨ ਅਤੇ ਪਰਿਵਾਰ ‘ਤੇ ਦੋਸਤਾਂ ਨਾਲ ਤਿਉਹਾਰ ਮਨਾਉਂਦੇ ਹਨ। ਮੈਂ ਜਾਣਦਾ ਹਾਂ ਕਿ, ਇਸ ਸਾਲ ਸਾਡੇ ਸਥਾਨਕ ਭਾਈਚਾਰੇ ਵਾਂਗ ਕੋਵਿਡ-19 ਤੋਂ ਪ੍ਰਭਾਵਿਤ ਤੁਹਾਡੇ ਲਈ ਵੀ ਇਸ ਛੁੱਟੀ ਵਾਲੇ ਦਿਨ ਘਰ ਰਹਿਣਾ ਔਖਾ ਹੋਵੇਗਾ। ਮੈਨੂੰ ਬਹੁਤ ਸਾਰੇ ਨਗਰ ਕੀਰਤਨਾਂ ਦਾ ਹਿੱਸਾ ਬਣ ਕੇ ਮਿਹਰ ਦੀ ਬਖਸ਼ਿਸ਼ ਹੋਈ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਤਿਉਹਾਰ ਹਾਸੇ, ਅਨੰਦ ਅਤੇ ਪਿਆਰ ਨਾਲ ਭਰਪੂਰ ਹੈ।
ਜਿਵੇਂ ਕਿ ਅੱਜ ਦੇ ਦਿਨ 1699 ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਪੰਥ ਦੀ ਸਿਰਜਣਾ ਕੀਤੀ ਗਈ ਸੀ, ਤਾਂ ਇਹ ਜ਼ਰੂਰੀ ਹੈ ਕਿ ਇਸ ਦਿਨ ਵਿਸ਼ਵ ਭਰ ‘ਚ ਸਿੱਖ ਭਾਈਚਾਰੇ ਦੇ ਅਮਨ ਅਤੇ ਸਮਝ ਦੇ ਯੋਗਦਾਨ ਨੂੰ ਪਛਾਣਿਆ ਜਾਵੇ। ਮੈਂ ਪਹਿਲ ਦੇ ਅਧਾਰ ‘ਤੇ ਇਹ ਜਾਣਦਾ ਹਾਂ। ਮੇਰੇ ਇਲਾਕੇ ਦੇ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਵੱਡੀ ਪੱਧਰ ‘ਤੇ ਹੈ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਜਾਣਨ ਦੀ ਖੁਸ਼ੀ ਪ੍ਰਾਪਤ ਕਰ ਰਿਹਾ ਹਾਂ।
ਸੰਯੁਕਤ ਰਾਜ ਦੀ ਤਾਕਤ ਸਾਡੀ ਅਮੀਰ ਵਿਭਿੰਨਤਾ ਵਿਚ ਹੈ। ਅਸੀ ਸੱਚਮੁੱਚ ਸਿੱਖਾਂ ਸਮੇਤ ਬਹੁਤ ਸਾਰੇ ਧਰਮਾਂ ਅਤੇ ਸੱਭਿਅਚਾਰਾਂ ਦੇ ਲੋਕਾਂ ਨਾਲ ਬਖਸ਼ੇ ਹੋਏ ਹਾਂ, ਜਿਹੜੇ ਕਿ ਅਮਰੀਕਨ ਭਾਈਚਾਰੇ ਅਤੇ ਸਾਰੇ ਸੰਸਾਰ ਦੇ ਪੱਖ ‘ਚ ਯੋਗਦਾਨ ਪਾ ਰਹੇ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!
ਤੁਹਾਡਾ
TJ Cox
Member of Congress

  •  
  •  
  •  
  •  
  •