WHO ਵਾਲੇ ਮੁੱਦੇ ‘ਤੇ ਅਮਰੀਕਾ ਆਪਣੇ ਫਰਜ਼ ਪੂਰੇ ਕਰੇ: ਚੀਨ

ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ ਦੇ ਫੰਡਾਂ ਨੂੰ ਰੋਕਣ ਦੇ ਫੈਸਲੇ ਤੋਂ “ਡੂੰਘਾ ਚਿੰਤਤ” ਹੈ। ਇਸ ਦੇ ਨਾਲ ਹੀ ਚੀਨ ਨੇ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਅਮਰੀਕਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਅਪੀਲ ਕੀਤੀ।

ਚੀਨੀ ਵਿਦੇਸ਼ ਮੰਤਰੀ ਝਾਓ ਲੀਜਿਆਨ ਨੇ ਪ੍ਰੈਸ ਕਾਨਫਰੰਸ ਚ ਕਿਹਾ, “ਅਮਰੀਕਾ ਦਾ ਫੈਸਲਾ ਡਬਲਯੂਐਚਓ ਦੀਆਂ ਸਮਰੱਥਾ ਨੂੰ ਘਟਾਏਗਾ ਅਤੇ ਮਹਾਂਮਾਰੀ ਦੇ ਵਿਰੁੱਧ ਮੁਹਿੰਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਘਟਾਏਗਾ।”

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਨੇਵਾ ਅਧਾਰਤ ਸੰਸਥਾ ਵਿਸ਼ਵ ਸਿਹਤ ਸੰਗਠਨ (WHO) ‘ਤੇ ਜੀਵਨ ਰੱਖਿਆ ਕਦਮਾਂ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਦੇ ਫੰਡਾਂ ਨੂੰ ਰੋਕਣ ਦੇ ਫੈਸਲਾ ਕਰ ਲੈਣ ਦਾ ਐਲਾਨ ਕਰ ਦਿੱਤਾ ਸੀ।

  •  
  •  
  •  
  •  
  •