1984 ਦੇ ਵਰਤਾਰੇ ਨੂੰ ਤਾਜ਼ਾ ਕਰ ਰਹੀ ਹੈ ਪ੍ਰਸ਼ਾਸ਼ਨ ਵੱਲੋਂ ਵਰਤੀ ਜਾ ਰਹੀ ਬੇਲੋੜੀ ਤਾਕਤ: ਸਿੱਖ ਵਿਚਾਰ ਮੰਚ

ਪ੍ਰੈਸ ਬਿਆਨ:

ਸਿੱਖ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੇ ਪ੍ਰੈਸ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਲਾਗੂ ਕੀਤੀ ਤਾਲਾਬੰਦੀ ਅਤੇ ਕਰਫਿਉ ਦਾ ਉਦੇਸ਼ ਕੋਰੋਨਾਵਾਇਰਸ ਦੀ ਬਿਮਾਰੀ ਤੋਂ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੈ ਨਾ ਕਿ ਕਿਸੇ ਸਿਆਸੀ ਬਗਾਵਤ ਨੂੰ ਦਬਾਅਣਾ। ਪੁਲੀਸ ਨੂੰ ਲੋਕਾਂ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰੀ ਤੰਤਰ ਲੋਕਾਂ ਨਾਲ ‘ਯੁੱਧ’ ਵਰਗੇ ਹਲਾਤਾਂ ਦੇ ਪੱਧਰ ‘ਤੇ ਨਜਿੱਠ ਰਹੀ ਹੈ। ਮਹਾਂਮਾਰੀ ਦੇ ਡਰ ਤੋਂ ਪੀੜਤਾਂ ਲੋਕਾਂ’ ਨਾਲ ਕੋਈ ਹਮਦਰਦੀ ਨਹੀਂ ਦਿਖਾਈ ਜਾ ਰਹੀ । ਇਸ ਵਰਤਾਰੇ ਨਾਲ ਜਨਤਾ ਵਿਚ ਮਹਾਂਮਾਰੀ ਦਾ ਡਰ ਹੋਰ ਪ੍ਰਚੰਡ ਹੋ ਰਿਹਾ ਹੈ। ਇਸ ਵਕਤ ਸਮਾਜ ਵਿਚ ਲੋਕ ਮਾਨਸਿਕ ਤਨਾਅ ਵਿਚ ਜਿੰਦਗੀ ਭੋਗ ਰਹੇ ਹਨ। ਸਰਕਾਰ ਵਲੋਂ ਲੋੜ ਤੋਂ ਵੱਧ ਕੀਤੀ ਗਈ ਸਖਤੀ ਸਮਾਜਕ ਵਿਦਰੋਹ ਵਿਚ ਬਦਲ ਕੇ ਕਿਸੇ ਸਮਾਜਿਕ ਬਿਪਤਾ ਨੂੰ ਜਨਮ ਦੇ ਸਕਦੀ ਹੈ। ਬਿਮਾਰੀ ਨੂੰ ਰੋਕਣ ਲਈ ਲੋਕਾਂ ਦੀ ਭਾਗੀਦਾਰੀ ਅਤੇ ਸ਼ਮੂਲੀਅਤ ਵਧਾਉਣ ਜ਼ਰੂਰਤ ਹੈ। ਸਰਕਾਰ ਦੀ ਇਹ’ ਰਣਨੀਤੀ ਤੇ ਬੇਲੋੜੀ ਤਾਕਤ ਦੀ ਵਰਤੋਂ ਸਾਡੇ ਸਮਾਜ ਵਿਚ 1984 ਵਾਲੇ ਵਰਤਾਰੇ ਨੂੰ ਤਾਜ਼ਾ ਕਰਦੀ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਪੰਜਾਬੀਆਂ ਨੇ ਸਮਾਜ ਸੇਵਾ ਅਤੇ ਜਾਗਰੂਕਤਾ ਦੇ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ ਹੈ।

ਪਟਿਆਲਾ ਨਿਹੰਗ ਸਿੰਘ ਹਾਦਸੇ ਪ੍ਰਤੀ ਬਦਲੇ ਦੀ ਭਾਵਨਾ ਵਿਚ ਨਿਰਦੋਸ਼ ਔਰਤਾਂ ‘ਤੇ ਪੁਲੀਸ ਪਰਚੇ ਵਾਲਾ ਸਰਕਾਰੀ ਵਤੀਰਾ ਸਰਕਾਰ ਦੀ ਭਰੋਸੇਯੋਗਤਾ ਅਤੇ ਕਾਰਜਸ਼ੈਲੀ ਉਤੇ ਸਵਾਲ ਖੜ੍ਹੇ ਕਰਦਾ ਹੈ। ਦੂਜੇ ਪਾਸੇ, ਸਰਕਾਰ ਨੇ ਆਪਣੀ ਤਿਆਰੀ ਵਿਚ ਅਵੇਸਲਾਪਨ ਵੇਖਾਇਆ ਹੈ ਜਿਸ ਕਾਰਨ ਸ਼ੱਕੀ ਕੋਰੋਨਾ ਦੇ ਮਰੀਜ਼ਾਂ ਦੀ ਜਾਂਚ ਦੀ ਰਫਤਾਰ ਬਹੁਤ ਹੌਲੀ ਹੈ ਅਤੇ ਮੈਡੀਕਲ ਸਟਾਫ ਅਤੇ ਹਸਪਤਾਲਾਂ ਲਈ ਜਰੂਰੀ ਉਪਕਰਨ ਸਹੂਲਤਾਂ ਵਧਾਉਣ ਦੀ ਮੰਗ ਵ਼ਲ ਧਿਆਨ ਕੈਂਦਰਿਤ ਕਰਨਾ ਚਾਹੀਦਾ ਹੈ।

ਅਸੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਿਕ ਸਾਖੀ “ਪਾਂਡੀ ਪਾਤਸ਼ਾਹ” ਤੋਂ ਸਬਕ ਲੈਣ ਜਦੋਂ ਰਣਜੀਤ ਸਿੰਘ ਭੇਸ ਬਦਲ ਕੇ ਆਪ ਭੁੱਖੇ ਮਰਨ ਵਾਲਿਆਂ ਨੂੰ ਭੋਜਨ ਪਹੁੰਚਾਉਂਦੇ ਸਨ। ਤੇਲੰਗਾਨਾ ਸਰਕਾਰ ਦੀ ਤਰ੍ਹਾਂ, ਪੰਜਾਬ ਸਰਕਾਰ ਨੂੰ ਵੀ ਗਰੀਬਾਂ ਨੂੰ ਅਨਾਜ ਅਤੇ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ ਭਾਵੇਂ ਉਨ੍ਹਾਂ ਕੋਲ ਰਾਸ਼ਨ ਕਾਰਡ ਜਾਂ ਨਹੀਂ ਹੋਣ । ਸਾਂਝੇ ਬਿਆਨ ਦੇ ਹਸਤਾਖਰ: ਗੁਰਤੇਜ ਸਿੰਘ ਆਈ.ਏ.ਐੱਸ., ਬੀਬੀ ਪਰਮਜੀਤ ਕੌਰ ਖਾਲੜਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ) ਰਾਜਵਿੰਦਰ ਸਿੰਘ ਰਾਹੀ, ਜਸਵਿੰਦਰ ਸਿੰਘ ਰਾਜਪੁਰਾ,ਪ੍ਰੋਫੈਸਰ ਸ਼ਾਮ ਸਿੰਘ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਪ੍ਰੋ: ਮਨਜੀਤ ਸਿੰਘ, ਸੰਪਾਦਕ ਦੇਸ ਪੰਜਾਬ ਗੁਰਬਚਨ ਸਿੰਘ, ਅਤੇ ਸੀਨੀਅਰ ਪੱਤਰਕਾਰ- ਜਸਪਾਲ ਸਿੰਘ, ਕਰਮਜੀਤ ਸਿੰਘ, ਅਤੇ ਸੁਖਦੇਵ ਸਿੰਘ ਸਿੱਧੂ।

ਜਾਰੀ ਕਰਤਾ: ਡਾ.ਖੁਸ਼ਹਾਲ ਸਿੰਘ

  • 2.3K
  •  
  •  
  •  
  •