ਕੋਰੋਨਾਵਾਇਰਸ: ACP ਅਨਿਲ ਕੋਹਲੀ ਦਾ ਹੋਇਆ ਦਿਹਾਂਤ, ਪੰਜਾਬ ਵਿਚ ਹੁਣ ਤੱਕ 16 ਮੌਤਾਂ

ਪੰਜਾਬ ’ਚ ਅੱਜ ਕੋਰੋਨਾ ਵਾਇਰਸ ਨੇ 16ਵੀਂ ਮਨੁੱਖੀ ਜਾਨ ਲੈ ਲਈ ਹੈ। ਲੁਧਿਆਣਾ – ਉੱਤਰੀ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ACP) ਅਨਿਲ ਕੋਹਲੀ ਇਸ ਘਾਤਕ ਵਾਇਰਸ ਨਾਲ ਜੂਝਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 52 ਸਾਲਾਂ ਦੇ ਸਨ।
ਉਨ੍ਹਾਂ ਨੂੰ ਸ਼ੇਰਪੁਰ ਚੌਕ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਾਲੇ ਕੱਲ੍ਹ ਹੀ ਕਾਨੂੰਨਗੋ ਗੁਰਮੇਲ ਸਿੰਘ ਦੀ ਵੀ ਇਸੇ ਵਾਇਰਸ ਕਾਰਨ ਮੌਤ ਹੋ ਗਈ ਸੀ। ਡਾਕਟਰਾਂ ਮੁਤਾਬਕ ਸ੍ਰੀ ਕੋਹਲੀ ਦੀ ਮੌਤ ਸਰੀਰ ਦੇ ਕਈ ਮੁੱਖ ਅੰਗ ਫ਼ੇਲ੍ਹ ਹੋਣ ਕਾਰਨ ਹੋਈ ਹੈ। ਸ੍ਰੀ ਕੋਹਲੀ ਦੇ ਸੰਪਰਕ ਵਿੱਚ ਰਹਿੰਦਿਆਂ ਉਨ੍ਹਾਂ ਦੀ ਪਤਨੀ, ਸਬ–ਇੰਸਪੈਕਟਰ ਅਰਸ਼ਪ੍ਰੀਤ ਕੌਰ, ਡਰਾਇਵਰ ਪ੍ਰਭਜੋਤ ਸਿੰਘ, ਏਐੱਸਆਈ ਸੁਖਦੇਵ ਸਿੰਘ ਤੇ ਜ਼ਿਲ੍ਹਾ ਮੰਡੀ ਅਧਿਕਾਰੀ ਜਸਬੀਰ ਕੌਰ ਵੀ ਪਾਜ਼ਿਟਿਵ ਪਾਏ ਗਏ ਸਨ। ਲੁਧਿਆਣਾ ’ਚ ਕੋਰੋਨਾ ਵਾਇਰਸ ਕਾਰਨ ਹੋਈ ਇਹ ਪੰਜਵੀਂ ਮੌਤ ਹੈ।
ਅੱਜ ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ; ਜਿਨ੍ਹਾਂ ਵਿੱਚੋਂ 58 ਇਕੱਲੇ ਮੋਹਾਲੀ ਜ਼ਿਲ੍ਹੇ ਤੋਂ ਹਨ।

  •  
  •  
  •  
  •  
  •