ਮਹਾਰਾਸ਼ਟਰ ਸਰਕਾਰ ਨੇ 1.31 ਲੱਖ ਮਜ਼ਦੂਰਾਂ ਨੂੰ ਘਰ ਜਾਣ ਦੀ ਦਿੱਤੀ ਆਗਿਆ

ਮਹਾਰਾਸ਼ਟਰ ਦੀਆਂ 38 ਖੰਡ ਮਿਲਾਂ ਦੇ 1.31 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ–ਆਪਣੇ ਪਿੰਡਾਂ/ਘਰਾਂ ਨੂੰ ਚਲੇ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਰ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਹੋਵੇਗੀ। ਰਾਜ ਦੇ ਸਮਾਜਕ ਨਿਆਂ ਮੰਤਰੀ ਧਨੰਜੇ ਮੁੰਡੇ ਨੇ ਇਹ ਜਾਣਕਾਰੀ ਦਿੱਤੀ।
ਮੰਤਰੀ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ 1.31 ਲੱਖ ਪ੍ਰਵਾਸੀ ਮਜ਼ਦੂਰ ਰਾਜ ਦੀਆਂ 38 ਖੰਡ ਮਿਲਾਂ ਦੇ ਕੈਂਪਸਾਂ ਵਿੱਚ ਬਣੇ ਅਸਥਾਈ ਟਿਕਾਣਿਆਂ ’ਚ ਰਹਿ ਰਹੇ ਹਨ; ਜਦ ਕਿ ਕਈ ਹੋਰ ਮਜ਼ਦੂਰ ਦੂਜੀਆਂ ਥਾਵਾਂ ’ਤੇ ਫਸੇ ਹੋਏ ਹਨ।
ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਜਦੋਂ ਆਪਣੇ ਪਿੰਡਾਂ ਨੂੰ ਪਰਤਣਗੇ, ਤਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਭਾਰੀ ਗਿਣਤੀ ਵਿੱਚ ਆਵਾਜਾਈ ਹੋਵੇਗੀ। ਇਹ ਆਵਾਜਾਈ ਮਹਾਰਾਸ਼ਟਰ ਸੂਬੇ ਅੰਦਰ ਹੀ ਰਹੇਗੀ, ਬਾਹਰ ਨਹੀਂ ਜਾਵੇਗੀ।
ਸ੍ਰੀ ਮੁੰਡੇ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਖੰਡ ਮਿਲਾਂ ’ਚ ਕੰਮ ਕਰਨ ਵਾਲੇ ਮੇਰੇ ਭਰਾਵੋ, ਤੁਹਾਡੇ ਲਈ ਇੱਕ ਵਧੀਆ ਖ਼ਬਰ ਹੈ। ਤੁਸੀਂ ਹੁਣ ਆਪੋ–ਆਪਣੇ ਪਿੰਡਾਂ ਨੂੰ ਪਰਤ ਸਕਦੇ ਹੋ। ਸਰਕਾਰ ਨੇ ਇਸ ਬਾਰੇ ਹੁਕਮ ਜਾਰੀ ਕੀਤਾ ਹੈ।

  • 320
  •  
  •  
  •  
  •