ਅਮਰੀਕਾ: ਕੋਰੋਨਾ ਕਾਰਨ 24 ਘੰਟਿਆਂ ਦੌਰਾਨ 1997 ਮੌਤਾਂ, ਕੁੱਲ 40,591 ਲੋਕਾਂ ਨੇ ਜਾਨ ਗਵਾਈ

ਕੋਰੋਨਾਵਾਇਰਸ ਨੇ ਸਾਰੇ ਵਿਸ਼ਵ ‘ਚ ਫੈਲ ਚੁੱਕਾ ਹੈ। ਹੁਣ ਇਸ ਵਾਇਰਸ ਦੀ ਸਭ ਤੋਂ ਵੱਧ ਮਾਰ ਅਮਰੀਕਾ ਵਿਚ ਪੈ ਰਹੀ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1997 ਮੌਤਾਂ ਹੋਈਆਂ ਹਨ, ਜੋ ਕਿ ਇੱਕ ਵੱਡਾ ਅੰਕੜਾ ਹੈ। ਅਮਰੀਕਾ ਵਿਚ ਹੁਣ ਕੁੱਲ 7 ਲੱਖ 64 ਹਜ਼ਾਰ ਵਿਅਕਤੀ ਪੀੜ੍ਹਤ ਹਨ ਅਤੇ 40,591 ਵਿਅਕਤੀ ਜਾਨ ਗਵਾ ਚੁੱਕੇ ਹਨ। ਹਾਲਾਂਕਿ 70 ਹਜ਼ਾਰ ਦੇ ਕਰੀਬ ਵਿਅਕਤੀ ਠੀਕ ਹੋਣ ਦੀ ਖਬ਼ਰ ਵੀ ਹੈ।

ਅਮਰੀਕਾ ਦਾ ਸ਼ਹਿਰ ਨਿਊਯਾਰਕ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹੁਣ ਤੱਕ 2,42,786 ਪਾਜ਼ੀਟਿਵ ਕੇਸ ਹਨ ਅ਼ਤੇ 13,869 ਮੌਤਾਂ ਹੋਈਆਂ ਹਨ। ਦੇਸ਼ ਵਿਚ ਵਾਇਰਸ ਦੇ ਐਨਾ ਪ੍ਰਭਾਵ ਹੋਣ ਦੇ ਬਾਵਜ਼ੂਦ ਵੀ ਅਮਰੀਕਾ ਵੱਲੋਂ ਲਾਕਡਾਊਨ ਖੋਲ੍ਹਣ ਦੀਆਂ ਤਿਆਰੀਆਂ ਦੀ ਖਬ਼ਰ ਆ ਰਹੀ ਹੈ।

  • 201
  •  
  •  
  •  
  •