ਕੈਨੇਡਾ ‘ਚ ਇੱਕ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ, 16 ਲੋਕਾਂ ਦੀ ਮੌਤ

ਕੈਨੇਡਾ ਦੇ ਨੋਵਾ ਸਕੋਟੀਆ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ‘ਚ 16 ਲੋਕਾਂ ਦੀ ਮੌਤ ਹੋ ਗਈ। ਪਿਛਲੇ 30 ਸਾਲਾਂ ‘ਚ ਦੇਸ਼ ਵਿੱਚ ਇਹ ਸਭ ਤੋਂ ਭਿਆਨਕ ਗੋਲੀਬਾਰੀ ਦੀ ਘਟਨਾ ਹੈ।
ਲਗਭਗ 12 ਘੰਟੇ ਚਲੀ ਇਸ ਗੋਲੀਬਾਰੀ ਦੀ ਘਟਨਾ ‘ਚ ਇੱਕ ਪੁਲਿਸ ਅਧਿਕਾਰੀ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਪੋਰਟਾਪੀਕਿਊ ‘ਚ ਇੱਕ ਘਰ ਦੇ ਅੰਦਰ ਅਤੇ ਬਾਹਰ ਕਈ ਲਾਸ਼ਾਂ ਮਿਲੀਆਂ ਹਨ।

ਗੈਬਰੀਅਲ ਵੋਰਟਮੈਨ

ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ 51 ਸਾਲਾ ਗੈਬਰੀਅਲ ਵੋਰਟਮੈਨ ਵਜੋਂ ਕੀਤੀ ਹੈ। ਉਹ ਪਾਰਟਟਾਈਮ ਤੌਰ ‘ਤੇ ਪੋਰਟਪੀਕਿਊ ‘ਚ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਖ਼ੁਦ ਪੁਲਿਸ ਵਰਗੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਕਾਰ ਨੂੰ ਵੀ ਕੈਨੇਡੀਅਨ ਪੁਲਿਸ ਦੀ ਤਰ੍ਹਾਂ ਬਣਾਇਆ ਹੋਇਆ ਸੀ।
ਵੋਰਟਮੈਨ ਨੂੰ ਸ਼ਹਿਰ ਦੇ ਇੱਕ ਗੈਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ, ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਰਸੀਐਮਪੀ ਦੇ ਬੁਲਾਰੇ ਡੈਨੀਅਲ ਬ੍ਰਾਇਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਮਲਾਵਰ ਵੀ ਮਾਰਿਆ ਗਿਆ।

  • 219
  •  
  •  
  •  
  •