ਕੋਰੋਨਾਵਾਇਰਸ: ਪੰਜਾਬ ‘ਚ ਹੁਣ ਤੱਕ 244 ਮਾਮਲਿਆਂ ਦੀ ਪੁਸ਼ਟੀ, 16 ਮੌਤਾਂ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ 19 ਅਪ੍ਰੈਲ 2020 ਸ਼ਾਮ 6 ਵਜੇ ਤੱਕ ਪੰਜਾਬ ‘ਚ ਕੋਰੋਨਾ ਵਾਇਰਸ ਦੇ 6607 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 244 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸੇ ਤਰ੍ਹਾਂ 5949 ਦੀ ਰਿਪੋਰਟ ਨੈਗੇਟਿਵ ਅਤੇ 414 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋਈ ਹੈ।

ਦੱਸਣਯੋਗ ਹੈ ਕਿ ਐਤਵਾਰ ਨੂੰ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਵਾਇਰਸ ਦੇ ਚਾਰ ਹੋਰ ਮਰੀਜ਼ ਸਾਹਮਣੇ ਆਏ ਹਨ। ਇੰਝ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 61 ਹੋ ਗਈ ਹੈ।
ਇਸ ਤੋਂ ਪਹਿਲਾਂ ਕੱਲ੍ਹ ਇਕੱਲੇ ਪਟਿਆਲਾ ’ਚ ਹੀ ਕੋਰੋਨਾ ਦੇ 15 ਨਵੇਂ ਕੇਸ ਪਾਏ ਗਏ ਸਨ ਅਤੇ ਤਿੰਨ ਜਲੰਧਰ ’ਚ ਅਤੇ ਇੱਕ ਗੁਰਦਾਸਪੁਰ ’ਚ ਪਾਇਆ ਗਿਆ ਸੀ। ਗੁਰਦਾਸਪੁਰ ਦਾ ਇਹ ਨਾਗਰਿਕ ਇਸ ਵੇਲੇ ਲੁਧਿਆਣਾ ’ਚ ਰਹਿ ਰਿਹਾ ਹੈ।

  •  
  •  
  •  
  •  
  •