ਫਰਾਂਸ ਵਿਚ ਨਵਾਂ ਸੰਕਟ, ਪਾਣੀ ‘ਚ ਵੀ ਮਿਲਿਆ ਕੋਰੋਨਾ ਵਾਇਰਸ

ਜਾਨਲੇਵਾ ਮਹਾਂਮਾਰੀ ਕੋਰੋਨਾ ਵਾਇਰਸ ਬਾਰੇ ਇੱਕ ਹੋਰ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਫ਼ਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ ‘ਚ ਪਾਣੀ ਵਿੱਚ ਵੀ ਕੋਵਿਡ-19 ਦੇ ਵਾਇਰਸ ਪਾਏ ਗਏ ਹਨ। ਇਸ ਦੀ ਪੁਸ਼ਟੀ ਸ਼ਹਿਰ ਦੇ ਇੱਕ ਅਧਿਕਾਰੀ ਨੇ ਕੀਤੀ ਹੈ।

ਅਧਿਕਾਰੀ ਸੇਲੀਆ ਬਲਾਉਲ ਨੇ ਕਿਹਾ ਕਿ ਪੈਰਿਸ ਦੇ ਗ਼ੈਰ-ਪੀਣਯੋਗ ਪਾਣੀ ‘ਚ ਨਵੇਂ ਕੋਰੋਨਾ ਵਾਇਰਸ ਦੇ ‘ਮਾਇਨਸਕਿਊਲ’ ਸੂਖਮ ਨਿਸ਼ਾਨ ਮਿਲੇ ਹਨ। ਇਹ ਪਾਣੀ ਸੜਕਾਂ ਦੀ ਸਫ਼ਾਈ ਆਦਿ ‘ਚ ਵਰਤਿਆ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦਾ ਕੋਈ ਖ਼ਤਰਾ ਨਹੀਂ ਹੈ।

ਬਲਾਉਲ ਨੇ ਕਿਹਾ ਕਿ ਪੈਰਿਸ ਵਾਟਰ ਅਥਾਰਟੀ ਲੈਬ ਨੇ ਰਾਜਧਾਨੀ ਦੇ ਆਸਪਾਸ ਤੋਂ ਇਕੱਤਰ ਕੀਤੇ ਗਏ 27 ਨਮੂਨਿਆਂ ‘ਚੋਂ 4 ‘ਚ ਵਾਇਰਸ ਦੀ ਸੂਖਮ ਮਾਤਰਾ ਦਾ ਪਤਾ ਲਗਾਇਆ ਹੈ। ਸਾਵਧਾਨੀ ਵਜੋਂ ਇਨ੍ਹਾਂ ਕੇਂਦਰਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।  • 537
  •  
  •  
  •  
  •