ਕੋਰੋਨਾਵਾਇਰਸ: ਅਮਰੀਕਾ ਅੰਦਰ ਬੀਤੇ ਦਿਨ 1433 ਲੋਕਾਂ ਦੀ ਮੌਤ, ਕੁੱਲ 42, 517 ਮੌਤਾਂ

ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ 24 ਘੰਟੇ ‘ਚ ਅਮਰੀਕਾ ਅੰਦਰ ਕੋਰੋਨਾ ਵਾਇਰਸ ਕਾਰਨ 1433 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਇਸ ਵਾਇਰਸ ਨਾਲ ਨਜਿੱਠਣ ਲਈ ਰਾਹਤ ਦੀ ਖ਼ਬਰ ਦਿੰਦੇ ਹੋਏ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਦੇਸ਼ ‘ਚ ਕੇਸਾਂ ਦੇ ਦੁਗਣਾ ਹੋਣ ਦੀ ਰਫ਼ਤਾਰ ਘੱਟ ਹੋ ਕੇ 7.5 ਦਿਨ ਹੋ ਗਈ ਹੈ।

ਦੱਸ ਦੇਈਏ ਕਿ ਅਮਰੀਕਾ ‘ਚ ਸੱਭ ਤੋਂ ਵੱਧ 7,92,913 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ ਹੁਣ ਤਕ 42,517 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 72,389 ਲੋਕ ਠੀਕ ਹੋ ਚੁੱਕੇ ਹਨ। 13,951 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

  • 45
  •  
  •  
  •  
  •